ਬੀਬਾ ਬਾਦਲ ਦੇ ''ਵਧਾਈ ਕਾਰਡਾਂ ''ਚੋਂ ਪਤੀ-ਸਹੁਰਾ ਆਊਟ!

11/22/2018 11:42:41 AM

ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ 'ਗੁਰਪੁਰਬ' ਅਤੇ ਨਵੇਂ ਸਾਲ ਦੇ 'ਵਧਾਈ ਕਾਰਡਾਂ' 'ਚੋਂ ਪਤੀ ਸੁਖਬੀਰ ਸਿੰਘ ਬਾਦਲ ਅਤੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਆਊਟ ਹਨ। ਇਨ੍ਹਾਂ ਵਧਾਈ ਕਾਰਡਾਂ 'ਤੇ ਸਿਰਫ ਬੀਬਾ ਬਾਦਲ ਦੀ ਹੀ ਤਸਵੀਰ ਛਪੀ ਹੋਈ ਹੈ ਅਤੇ 'ਨੰਨ੍ਹੀ ਛਾਂ' ਦਾ ਲੋਗੋ ਲੱਗਿਆ ਹੋਇਆ ਹੈ। ਬੀਬਾ ਬਾਦਲ ਦੇ ਵਧਾਈ ਕਾਰਡਾਂ 'ਚੋਂ ਦੋਹਾਂ ਬਾਦਲਾਂ ਦੇ ਗਾਇਬ ਹੋਣ ਨੇ ਨਵੇਂ ਸਿਆਸੀ ਚਰਚੇ ਛੇੜ ਦਿੱਤੇ ਹਨ।

ਬਠਿੰਡਾ ਲੋਕ ਸਭਾ ਹਲਕੇ ਦੇ ਸਾਰੇ ਸ਼ਹਿਰਾਂ 'ਚ ਬੀਬਾ ਬਾਦਲ ਵਲੋਂ 'ਵਧਾਈ ਬੋਰਡ' ਮੁੱਖ ਸੜਕਾਂ ਤੇ ਚੌਂਕਾਂ 'ਚ ਲਾਉਣ ਦੇ ਹਲਕਾ ਇੰਚਾਰਜਾਂ ਨੂੰ ਹੁਕਮ ਕੀਤੇ ਗਏ ਸਨ, ਜੋ ਹੁਣ ਲੱਗਣੇ ਸ਼ੁਰੂ ਹੋ ਗਏ ਹਨ। ਸੂਤਰਾਂ ਮੁਤਾਬਕ ਪੰਜਾਬ 'ਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਅਜੇ ਤੱਕ ਬਾਦਲਾਂ ਪ੍ਰਤੀ ਠੰਡਾ ਨਹੀਂ ਹੋਇਆ ਹੈ, ਜਿਸ ਦਾ ਇਹ ਨਤੀਜਾ ਹੈ। ਲੋਕ ਸਭਾ ਚੋਣਾਂ ਦੂਰ ਨਹੀਂ ਹੈ, ਜਿਸ ਕਰਕੇ ਸਿਆਸੀ ਆਗੂ ਹੁਣ ਕਿਧਰੋਂ ਵੀ ਖੁੰਝਦੇ ਨਹੀਂ ਹਨ।

ਦੱਸ ਦੇਈਏ ਕਿ ਜਦੋਂ ਵੀ ਚੋਣਾਂ ਵਾਲਾ ਵਰ੍ਹਾ ਆਉਂਦਾ ਹੈ ਤਾਂ ਫਿਰ ਇੰਝ ਹੀ ਸਿਆਸੀ ਆਗੂਆਂ ਦੇ ਵਧਾਈ ਕਾਰਡ ਮੋਹਤਬਾਰਾਂ ਕੋਲ ਪੁੱਜਦੇ ਹਨ। ਫਿਲਹਾਲ ਇਹ 'ਵਧਾਈ ਕਾਰਡ' ਬੀਬਾ ਬਾਦਲ ਨੇ ਆਪਣੇ ਮਹਿਕਮੇ ਵਲੋਂ ਭੇਜੇ ਹਨ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਹਨ। ਉਨ੍ਹਾਂ ਵਧਾਈ ਕਾਰਡਾਂ 'ਚ ਸਮੂਹ ਭਾਈਚਾਰੇ 'ਚ ਏਕਤਾ, ਖੁਸ਼ਹਾਲੀ ਅਤੇ ਆਪਸੀ ਪਿਆਰ ਸਦਾ ਬਣਾਈ ਰੱਖਣ ਦੀ ਕਾਮਨਾ ਕੀਤੀ ਹੈ। 
 

Babita

This news is Content Editor Babita