ਕਰੋੜਾਂ ਦੇ ਗਹਿਣੇ-ਗੱਟਿਆਂ ਦੀ ਮਾਲਕ ਹੈ ਬੀਬਾ ਹਰਸਿਮਰਤ ਬਾਦਲ

10/25/2016 1:44:44 PM

ਬਠਿੰਡਾ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ 6 ਕਰੋੜ ਦੇ ਗਹਿਣੇ ਹਨ। ਗਹਿਣੇ-ਗੱਟਿਆਂ ਦੇ ਮਾਮਲੇ ''ਚ ਕੇਂਦਰੀ ਵਜ਼ਾਰਤ ''ਚ ਸ਼ਾਮਲ 9 ਔਰਤਾਂ ਬੀਬਾ ਬਾਦਲ ਦੇ ਨੇੜੇ-ਤੇੜ ਵੀ ਨਹੀਂ ਹਨ। ਬੀਬਾ ਬਾਦਲ ਨੇ 2015-16 ਦੌਰਾਨ ਤਕਰੀਬਨ 62 ਲੱਖ ਰੁਪਏ ਦੇ ਗਹਿਣੇ ਖਰੀਦੇ ਹਨ। ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਦਫਤਰ ''ਚ ਸਾਲ 2015-16 ਦੀ ਤਾਜ਼ਾ ਰਿਟਰਨ ਦਾਖਲ ਕੀਤੀ ਹੈ, ਉਸ ਮੁਤਾਬਕ ਹੁਣ ਕੇਂਦਰੀ ਮੰਤਰੀ ਬਾਦਲ ਕੋਲ 6.02 ਕਰੋੜ ਦੇ ਗਹਿਣੇ ਸਨ, ਜਦੋਂ ਕਿ ਸਾਲ 2014-15 ਦੌਰਾਨ ਉਨ੍ਹਾਂ ਕੋਲ 5.40 ਕਰੋੜ ਰੁਪਏ ਦੇ ਗਹਿਣੇ ਸਨ। ਰਿਟਰਨ ਮੁਤਾਬਕ ਕੁਝ ਗਹਿਣੇ ਤਾਂ ਬੀਬੀ ਬਾਦਲ ਨੂੰ ਉਨ੍ਹਾਂ ਦੀ ਮਰਹੂਮ ਸੱਸ ਸੁਰਿੰਦਰ ਕੌਰ ਬਾਦਲ ਤੋਂ ਮਿਲੇ ਹਨ। ਹਰਸਿਮਰਤ ਬਾਦਲ ਨੇ ਜਦੋਂ ਪਹਿਲੀ ਵਾਰ ਸਾਲ 2009 ''ਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ੍ਹਾਂ ਕੋਲ ਤੋਹਫਿਆਂ ਵਜੋਂ ਮਿਲੇ ਅਤੇ ਖਰੀਦੇ ਗਏ 1. 94 ਕਰੋੜ ਦੇ ਗਹਿਣੇ ਸਨ, ਜਿਨ੍ਹਾਂ ਦਾ ਵਜ਼ਨ 14.93 ਕਿਲੋ ਸੀ।

Babita Marhas

This news is News Editor Babita Marhas