ਹਰਸਿਮਰਤ ਬਾਦਲ ਨੇ ਭਰਾ ਮਜੀਠੀਆ ਨੂੰ ਬੰਨ੍ਹੀ ਰੱਖੜੀ, ਸੁਖਬੀਰ ਬਾਦਲ ਨੇ ਵੀ ਮਨਾਇਆ ਤਿਓਹਾਰ (ਤਸਵੀਰਾਂ)

08/11/2022 3:39:24 PM

ਚੰਡੀਗੜ੍ਹ : ਜਿੱਥੇ ਅੱਜ ਹਰ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਸਜਾ ਰਹੀ ਹੈ, ਉੱਥੇ ਹੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਭਰਾ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਰੱਖੜੀ ਬੰਨ੍ਹੀ। ਇਸ ਮੌਕੇ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਹਰਸਿਮਰਤ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਅਕਾਲ ਪੁਰਖ ਦੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਲੰਬੇ ਵਕਫ਼ੇ ਬਾਅਦ ਵੀਰ ਬਿਕਰਮ ਅਤੇ ਸਾਰੇ ਪਰਿਵਾਰ ਨੂੰ ਇਕੱਠੇ ਹੋ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ : ਮੁੰਡੇ ਨੇ ਮੰਗੇਤਰ ਨੂੰ ਫਲੈਟ 'ਚ ਸ਼ਰੇਆਮ ਬੁਆਏਫਰੈਂਡ ਨਾਲ ਫੜ੍ਹਿਆ, ਘਬਰਾਈ ਕੁੜੀ ਨੇ ਜੋ ਕੀਤਾ, ਛੁੱਟੇ ਸਭ ਦੇ ਪਸੀਨੇ

PunjabKesari

ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਖ਼ੁਸ਼ੀ ਨੇ ਅੱਜ ਰੱਖੜੀ ਦੇ ਚਾਅ ਨੂੰ ਦੁੱਗਣਾ ਕਰ ਦਿੱਤਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਵੱਡੀ ਭੈਣ ਪ੍ਰਨੀਤ ਕੌਰ ਕੈਰੋਂ ਨਾਲ ਰੱਖੜੀ ਦਾ ਤਿਓਹਾਰ ਮਨਾਇਆ।

ਇਹ ਵੀ ਪੜ੍ਹੋ : ਵੇਰਕਾ ਦਾ ਪੈਕਟ ਵਾਲਾ ਦਹੀਂ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

PunjabKesari

ਉਨ੍ਹਾਂ ਨੇ ਕਿਹਾ ਵੱਡੇ ਭੈਣ ਬੀਬਾ ਪ੍ਰਨੀਤ ਕੌਰ ਨੂੰ ਮਿਲ ਕੇ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਫੇਸਬੁੱਕ ਪੋਸਟ ਪਾ ਕੇ ਲਿਖਿਆ ਕਿ ਭੈਣ ਨੇ ਮੇਰੇ ਗੁੱਟ 'ਤੇ ਆਪਣੇ ਪਿਆਰ ਤੇ ਚਾਅ ਨਾਲ ਭਰੀ ਰੱਖੜੀ ਸਜਾਈ। ਪਰਮਾਤਮਾ ਸਭ ਭੈਣਾਂ-ਭਰਾਵਾਂ ਨੂੰ ਇਸ ਸੁੱਚੇ ਪਿਆਰ ਦੀ ਡੋਰ 'ਚ ਪਿਰੋਈ ਰੱਖੇ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News