ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਮਹਿਜ਼ ਡਰਾਮਾ : ਧਰਮਸੋਤ

09/20/2020 2:44:08 PM

ਨਾਭਾ (ਖੁਰਾਣਾ/ਭੂਪਾ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀ ਦਲ ਅਤੇ ਭਾਜਪਾ 'ਤੇ ਸ਼ਬਦੀ ਵਾਰ ਕੀਤੇ ਹਨ। ਧਰਮਸੋਤ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਮਸੋਤ ਨੇ ਨਾਭਾ ਵਿਖੇ ਯੂਥ ਕਾਂਗਰਸ ਵੱਲੋਂ ਦਿੱਲੀ ਵਿਖੇ ਆਰਡੀਨੈੱਸ ਬਿੱਲ ਦੇ ਵਿਰੋਧ ਵਿਚ ਨਾਭਾ ਯੂਥ ਕਾਂਗਰਸ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੰਦਰੀ ਵੱਲੋਂ 100 ਦੇ ਕਰੀਬ ਟਰੈਕਟਰਾ ਨੂੰ ਰਵਾਨਾ ਕੀਤਾ। ਇਸ ਮੌਕੇ ਸਾਧੂ ਸਿੰਘ ਨੇ ਕਿਹਾ ਕਿ ਆਰਡੀਨੈਂਸ ਕਿਸਾਨਾਂ ਨੂੰ ਤਬਾਹ ਕਰਕੇ ਰੱਖ ਦੇਵੇਗਾ ਅਤੇ ਜੋ ਮੋਦੀ ਸਰਕਾਰ ਨੇ ਫ਼ੈਸਲਾ ਲਿਆ ਹੈ, ਇਹ ਬਹੁਤ ਹੀ ਮੰਦਭਾਗਾ ਹੈ ਅਤੇ ਇਹ ਵੱਡੇ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨੀ ਨੂੰ ਤਬਾਹ ਕਰਨ 'ਤੇ ਲੱਗਾ ਹੋਇਆ ਹੈ। 

ਇਹ ਵੀ ਪੜ੍ਹੋ :  ਕੈਨੇਡਾ ਦੇ ਸੁਫ਼ਨੇ ਵਿਖਾ ਲੁੱਟਿਆ ਮੁੰਡਾ, ਹੁਣ ਤੀਜਾ ਵਿਆਹ ਕਰਵਾਉਂਦੀ ਫੜੀ ਗਈ ਠੱਗ ਲਾੜੀ

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਨਾਲੋਂ ਨਾਤਾ ਤੋੜੇ, ਇਹ ਸਿਰਫ ਡਰਾਮਾ ਕਰ ਰਹੇ ਹਨ ਕਿਉਂਕਿ ਜਦੋਂ ਦੀ ਕਿਸਾਨਾਂ ਨੇ ਬਾਦਲਾਂ ਦੀ ਕੋਠੀ ਦਾ ਘਿਰਾਓ ਕੀਤਾ ਹੈ, ਉਸ ਨੂੰ ਵੇਖਦੇ ਹੋਏ ਇਨ੍ਹਾਂ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ। ਧਰਮਸੋਤ ਨੇ ਕਿਹਾ ਕਿ ਪੰਜਾਬ ਦਾ ਕਿਸਾਨ 90 ਫੀਸਦੀ ਦੇਸ਼ ਦਾ ਢਿੱਡ ਭਰਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਖੇਤੀ ਕਰਨ ਦੇ ਢੰਗ ਦੱਸੇ ਅਤੇ ਉਹ ਅੱਜ ਸੂਬੇ ਖੇਤੀ ਕਰ ਰਹੇ ਹਨ। ਮੈਂਬਰ ਪਾਰਲੀਮੈਂਟ ਅਤੇ ਫ਼ਿਲਮ ਸਟਾਰ ਸਨੀ ਦਿਓਲ ਵੱਲੋਂ ਆਰਡੀਨੈਂਸ ਦਾ ਸਵਾਗਤ ਕੀਤੇ ਜਾਣ 'ਤੇ ਉਨ੍ਹਾਂ ਜਵਾਬ ਦਿੰਦੇ ਕਿਹਾ ਕਿ ਸੰਨੀ ਦਿਓਲ ਵਧੀਆ ਫ਼ਿਲਮ ਸਟਾਰ ਹੈ ਪਰ ਉਨ੍ਹਾਂ ਨੂੰ ਖੇਤੀਬਾੜੀ ਬਾਰੇ ਕੁਝ ਵੀ ਨਹੀਂ ਪਤਾ।

ਇਹ ਵੀ ਪੜ੍ਹੋ :  'ਆਪ' ਦੇ ਚਾਰ ਬਾਗੀ ਵਿਧਾਇਕਾਂ ਨੇ ਘੜੀ ਨਵੀਂ ਵਿਉਂਤ, ਲਿਆ ਵੱਡਾ ਫ਼ੈਸਲਾ

Gurminder Singh

This news is Content Editor Gurminder Singh