ਹਰਸਿਮਰਤ ਬਾਦਲ ਨਹੀਂ ਆਉਣਾ ਚਾਹੁੰਦੀ ਸੀ ਸਿਆਸਤ 'ਚ ਪਰ ਕੈਪਟਨ ਨੇ ਕੀਤਾ ਸੀ ਚੈਲੇਂਜ : ਪ੍ਰਕਾਸ਼ ਸਿੰਘ ਬਾਦਲ

12/10/2017 6:44:21 AM

ਬਠਿੰਡਾ — ਅਕਾਲੀ ਦਲ ਦੇ ਸ੍ਰਪਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ ਨੂੰ ਆਪਣਾ 89ਵਾਂ ਜਨਮਦਿਨ ਮਨਾਇਆ। ਇਸ ਸਬੰਧੀ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਸਾਂਝੇ ਕੀਤੇ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੈਪਟਨ ਦੇ ਇਕ ਚੈਂਲੇਜ ਨੇ ਦੇਸ਼ ਨੂੰ ਇਕ ਵਧੀਆ ਲੀਡਰ ਦਿੱਤਾ। 
ਉਨ੍ਹਾਂ ਦੱਸਿਆ ਕਿ ਸੁਖਬੀਰ ਦੇ ਵਿਆਹ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦਾ ਸਿਆਸਤ 'ਚ ਆਉਣ ਦਾ ਕੋਈ ਵੀ ਵਿਚਾਰ ਨਹੀਂ ਸੀ ਪਰ ਬਠਿੰਡਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਨੂੰ ਚੈਲੇਂਜ ਕੀਤਾ ਗਿਆ ਕਿ ਮੇਰਾ ਲੜਕਾ ਬਠਿੰਡਾ ਸੀਟ 'ਤੇ ਖੜ੍ਹਾ ਹੋ ਰਿਹਾ ਹੈ, ਜੇ ਤੁਹਾਡੇ 'ਚ ਦਮ ਹੈ ਤਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਹੋ ਕੇ ਸਾਨੂੰ ਹਰਾ ਕੇ ਦਿਖਾਉਣ ਅਤੇ ਹੋਰ ਕਿਸੇ ਨੂੰ ਬਲੀ ਦਾ ਬਕਰਾ ਨਾ ਬਣਾਉਣ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਾਰਟੀ ਲਈ ਕੋਈ ਵੀ ਚੈਲੇਂਜ ਕਬੂਲ ਕਰ ਸਕਦੇ ਹਾਂ। ਫਿਰ ਅਸੀਂ ਕੈਪਟਨ ਅਮਰਿੰਦਰ ਦੇ ਲੜਕੇ ਖਿਲਾਫ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਖੜ੍ਹਾ ਕੀਤਾ। ਜਿਸ ਦੌਰਾਨ ਹਰਸਿਮਰਤ ਨੇ ਕੈਪਟਨ ਦੇ ਲੜਕੇ ਨੂੰ ਕਰੀਬ 1 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪਾਰਟੀ ਦਾ ਸਵਾਲ ਆ ਗਿਆ ਉਥੇ ਹੋਰ ਗੱਲਾਂ ਸਭ ਪਿੱਛੇ ਰਹਿ ਜਾਂਦੀਆਂ ਹਨ ਅਤੇ ਮੈਂ ਅਸਲੀ ਪਰਿਵਾਰ ਆਪਣੀ ਪਾਰਟੀ ਨੂੰ ਸਮਝਦਾ ਹਾਂ।