ਹਰਸਿਮਰਤ ਬਾਦਲ ਨੇ ਉੱਤਰਾਖੰਡ ਦੇ ਦੂਜੇ ਮੈਗਾ ਫੂਡ ਪਾਰਕ ਦਾ ਕੀਤਾ ਉਦਘਾਟਨ

04/09/2018 6:46:59 AM

ਚੰਡੀਗੜ੍ਹ (ਬਿਊਰੋ) - ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਇੱਥੇ ਉੱਤਰਾਖੰਡ ਦੇ ਦੂਜੇ ਮੈਗਾ ਫੂਡ ਪਾਰਕ ਦਾ ਉਦਘਾਟਨ ਕੀਤਾ । 99.66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਫੂਡ ਪਾਰਕ ਇਸ ਜ਼ਿਲੇ ਅਤੇ ਗੁਆਂਢੀ ਜ਼ਿਲਿਆਂ ਦੇ ਲੱਗਭਗ 25 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚਾਏਗਾ।ਹਰਸਿਮਰਤ ਨੇ ਊਧਮ ਸਿੰਘ ਨਗਰ ਜ਼ਿਲੇ ਦੇ ਸ਼ਹਿਰ ਕਾਸ਼ੀਪੁਰ ਵਿਚ ਸਥਾਪਿਤ ਕੀਤੇ ਗਏ ਮੈਸਰਜ਼ ਹਿਮਾਲਿਅਨ ਮੈਗਾ ਫੂਡ ਪਾਰਕ ਪ੍ਰਾਈਵੇਟ ਲਿਮਟਿਡ ਨਾਂ ਦੇ ਇਸ ਫੂਡ ਪਾਰਕ ਦਾ ਉਦਘਾਟਨ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਉੱਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਅਤੇ ਆਵਾਜਾਈ ਮੰਤਰੀ ਯਸ਼ਪਾਲ ਆਰੀਆ ਦੀ ਹਾਜ਼ਰੀ ਵਿਚ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਕ 5 ਹਜ਼ਾਰ ਵਿਅਕਤੀਆਂ ਨੂੰ ਸਿੱਧਾ ਅਤੇ ਅਸਿੱਧਾ ਰੁਜ਼ਗਾਰ ਦੇਣ ਤੋਂ ਇਲਾਵਾ ਸੀ.ਪੀ.ਸੀ. ਅਤੇ ਪੀ.ਪੀ.ਸੀ. ਜਲਗ੍ਰਹਿਣ ਖੇਤਰਾਂ ਵਿਚ 25 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚਾਏਗਾ।