GNE ਕਾਲਜ ਦੇ ਹਰਸ਼ਵੀਰ ਸਿੰਘ ਨੇ ਸਾਈਕਲਿੰਗ ਪ੍ਰਤੀਯੋਗਿਤਾ ''ਚ 2 ਸੋਨ ਤਮਗੇ ਜਿੱਤੇ

01/07/2020 1:34:04 PM

ਲੁਧਿਆਣਾ (ਵਿੱਕੀ)— ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਦੇ ਕੰਪਿਊਟਰ ਸਾਈਂਸ ਵਿਭਾਗ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਨੇ ਰਾਸ਼ਟਰੀ ਇੰਟਰ ਯੂਨੀਵਰਸਿਟੀ ਸਾਈਕਲਿੰਗ ਪ੍ਰਤੀਯੋਗਿਤਾ ਦੇ ਦੌਰਾਨ 2 ਸੋਨ ਤਮਗੇ ਜਿੱਤੇ। ਪ੍ਰਤੀਯੋਗਿਤਾ 1 ਤੋਂ 5 ਜਨਵਰੀ ਦੇ ਦੌਰਾਨ ਬੀਕਾਨੇਰ 'ਚ ਕਰਵਾਈ ਗਈ। ਹਰਸ਼ਵੀਰ ਨੇ ਉੱਥੇ ਆਈ. ਕੇ. ਜੀ. ਪੀ. ਟੀ. ਯੂ. ਜਲੰਧਰ ਦੀ ਨੁਮਾਇੰਦਗੀ ਕੀਤੀ ਅਤੇ 40 ਕਿਲੋਮੀਟਰ ਇੰਡੀਵੀਜੁਅਲ ਟਾਈਮ ਟ੍ਰਾਇਲ ਅਤੇ ਕ੍ਰਾਈਟਰੀਅਮ ਰੇਸ ਜਿੱਤ ਕੇ ਜੀ. ਐੱਨ. ਈ. ਦਾ ਨਾਂ ਰੌਸ਼ਨ ਕੀਤਾ।

ਹਰਸ਼ਵੀਰ ਦਾ ਅਗਲਾ ਟੀਚਾ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਵੱਲੋਂ ਤਮਗਾ ਜਿੱਤਣਾ ਹੈ। ਕਾਲਜ ਦੇ ਖੇਡ ਸਟਾਫ ਨੂੰ ਇਸ ਉਪਲੱਬਧੀ ਦਾ ਸਿਹਰਾ ਦਿੰਦੇ ਹੋਏ ਹਰਸ਼ਵੀਰ ਨੇ ਕਿਹਾ ਕਿ ਕਾਲਜ ਨੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਕੇ ਉਸ ਨੂੰ ਹੱਲਾਸ਼ੇਰੀ ਦਿੱਤੀ। ਹਰਸ਼ਵੀਰ ਨੇ ਦਿੱਲੀ 'ਚ ਆਯੋਜਿਤ 2019 ਏਸ਼ੀਆ ਕੱਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਦੱਖਣੀ ਕੋਰੀਆ 'ਚ ਏਸ਼ੀਆਈ ਟ੍ਰੈਕ ਸਾਈਕਲਿੰਗ ਪ੍ਰਤੀਯੋਗਿਤਾ ਆਯੋਜਿਤ ਕੀਤਾ ਜਾਵੇਗੀ। ਇਸ ਪ੍ਰਤੀਯੋਗਿਤਾ 'ਚ ਵੀ ਇਸ ਯੁਵਾ ਖਿਡਾਰੀ ਨੂੰ ਹਿੱਸਾ ਲੈਣ ਲਈ ਚੁਣਿਆ ਜਾਵੇਗਾ।

ਕੰਪਿਊਟਰ ਸਾਈਂਸ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰੰਘ ਨੇ ਹਰਸ਼ਵੀਰ ਅਤੇ ਉਸ ਦੇ ਪਰਿਵਾਰ ਨੂੰ ਇਸ ਉਪਲੱਬਧੀ 'ਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਡਾ. ਸਹਿਜਪਾਲ ਸਿੰਘ ਨੇ ਹਰਸ਼ਵੀਰ 'ਤੇ ਮਾਣ ਕਰਨ ਦੀ ਗੱਲ ਕਹੀ ਅਤੇ ਉਮੀਦ ਜਤਾਈ ਕਿ ਹਰਸ਼ਵੀਰ ਭਾਰਤੀ ਟੀਮ 'ਚ ਵੀ ਇਸ ਪ੍ਰਦਰਸ਼ਨ ਨੂੰ ਜਾਰੀ ਰੱਖੇਗਾ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਹਮੇਸਾਂ ਸਾਰੇ ਪੱਧਰਾਂ 'ਤੇ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਇਹ ਭਵਿੱਖ 'ਚ ਵੀ ਜਾਰੀ ਰਹੇਗਾ।


Tarsem Singh

Content Editor

Related News