ਹਰਪ੍ਰੀਤ ਸਿੰਘ ਸਿੱਧੂ ਨੇ ਪੁਲਸ ਅਧਿਕਾਰੀਆਂ ਅਤੇ ਖੁਫੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Wednesday, Jul 12, 2017 - 04:38 PM (IST)

ਪਠਾਨਕੋਟ - ਪੰਜਾਬ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਜਿਸ ਕੋਲ ਏ. ਡੀ. ਜੀ. ਪੀ. ਬਾਰਡਰ ਇਲਾਕੇ ਦਾ ਚਾਰਜ ਹੈ। ਉਨ੍ਹਾਂ ਨੇ ਪਠਾਨਕੋਟ 'ਚ ਪੁਲਸ ਅਧਿਕਾਰੀ ਅਤੇ ਖੁਫੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ 'ਚ ਬਾਰਡਰ ਇਲਾਕੇ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਗੱਲ ਕੀਤੀ ਗਈ। ਨਾਲ ਹੀ ਸਿੱਧੂ ਵੱਲੋਂ ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਦਾ ਵੀ ਦੌਰਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਇਹ ਰੁਟੀਨ ਐਕਟੀਵਿਟੀ ਹੈ ਜਿਸ ਕਾਰਨ ਉਹ ਪਠਾਨਕੋਟ 'ਚ ਆਏ ਅਤੇ ਉਨ੍ਹਾਂ ਵੱਲੋਂ ਬਾਰਡਰ ਇਲਾਕੇ ਦਾ ਵੀ ਜਾਇਜ਼ਾ ਲਿਆ। ਸਿੱਧੂ ਨੇ ਪੰਜਾਬ 'ਚ ਹੋ ਰਹੇ ਨਸ਼ੇ ਦੀ ਸਪਲਾਈ ਬਾਰੇ ਬੋਲਦੇ ਕਿਹਾ ਕਿ ਅਸੀਂ ਜ਼ਿਆਦਾਤਰ ਪੰਜਾਬ 'ਚ ਨਸ਼ੇ 'ਤੇ ਕਾਬੂ ਪਾ ਲਿਆ ਹੈ ਅਤੇ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ੇ ਦੀ ਸਪਲਾਈ ਲਾਇਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।


Related News