ਸਾਜ਼ਿਸ਼ ਤਹਿਤ ਸਿੱਧੂ ਨੂੰ ਜਲੀਲ ਕਰਕੇ ਕੱਢਿਆ ਗਿਆ : ਹਰਪਾਲ ਚੀਮਾ (ਵੀਡੀਓ)

07/20/2019 4:21:07 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕੀਤੇ ਗਏ ਨਵਜੋਤ ਸਿੱਧੂ ਦੇ ਅਸਤੀਫੇ 'ਤੇ ਸਿਆਸਤ ਗਰਮਾ ਗਈ ਹੈ। ਇਕ ਪਾਸੇ ਜਿੱਥੇ ਕਾਂਗਰਸੀ ਇਸ ਨੂੰ ਸਿੱਧੂ ਦਾ ਨਿਜੀ ਫੈਸਲਾ ਦੱਸਦੇ ਹੋਏ ਸਿੱਧੂ ਦੀ ਵੱਡੀ ਗਲਤੀ ਦੱਸ ਰਹੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਨੇ ਇਸ ਨੂੰ ਸਿੱਧੂ ਖਿਲਾਫ ਵੱਡੀ ਸਾਜਿਸ਼ ਕਰਾਰ ਦਿੱਤਾ ਹੈ। ਇਸ ਬਾਰੇ ਬੋਲਦਿਆਂ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਸਾਜ਼ਿਸ਼ ਤਹਿਤ ਸਿੱਧੂ ਨੂੰ ਜਲੀਲ ਕਰਕੇ ਕੱਢਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਅਸਤੀਫਾ ਦੇ ਕੇ ਲੋਕ ਸੇਵਾ ਦਾ ਚੰਗਾ ਮੌਕਾ ਖੁੰਝਾ ਦਿੱਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਬਿਜਲੀ ਰੇਟ ਦੇ ਸਤਾਏ ਲੋਕਾਂ ਨੂੰ ਸਿੱਧੂ ਤੋਂ ਉਮੀਦਾਂ ਸਨ ਪਰ ਸਿੱਧੂ ਨੇ ਅਸਤੀਫਾ ਦੇ ਕੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਕੈਪਟਨ ਦੇ ਆਲੇ-ਦੁਆਲੇ ਭ੍ਰਿਸ਼ਟ ਲੋਕਾਂ ਦੀ ਜੁੰਡਲੀ ਘੁੰਮ ਰਹੀ ਹੈ। ਦੱਸ ਦੇਈਏ ਕਿ ਲੰਮੇ ਕਾਟੋ-ਕਲੇਸ਼ ਮਗਰੋਂ ਕੈਪਟਨ ਵਲੋਂ ਨਵਜੋਤ ਸਿੱਧੂ ਦਾ ਵਿਭਾਗ ਬਦਲ ਦਿੱਤਾ ਗਿਆ ਸੀ, ਜਿਸ ਤੋਂ ਨਾਰਾਜ਼ ਹੋਏ ਨਵਜੋਤ ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ, ਜੋ ਅੱਜ ਕੈਪਟਨ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ।
 

Babita

This news is Content Editor Babita