ਪਰਮਿੰਦਰ ਢੀਂਡਸਾ ਦੇ ਅਸਤੀਫੇ ''ਤੇ ''ਆਪ'' ਦੀ ਚੁਟਕੀ

01/04/2020 6:45:46 PM

ਸੰਗਰੂਰ (ਕੋਹਲੀ) : ਪਰਮਿੰਦਰ ਸਿੰਘ ਢੀਂਡਸਾ ਵਲੋਂ ਵਿਧਾਇਕ ਦਲ ਦੇ ਅਹੁਦੇ ਤੋਂ ਦਿੱਤੇ ਅਸਤੀਫੇ 'ਤੇ ਹਰਪਾਲ ਚੀਮਾ ਨੇ ਅਕਾਲੀ ਦਲ 'ਤੇ ਚੁਟਕੀ ਲਈ ਹੈ। ਚੀਮਾ ਦਾ ਕਹਿਣਾ ਹੈ ਕਿ ਢੀਂਡਸਾ ਨੂੰ ਇਹ ਅਸਤੀਫਾ ਬਹੁਤ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸੁਖਦੇਵ ਢੀਂਡਸਾ ਨੇ ਅਕਾਲੀ ਦਲ 'ਚੋਂ ਅਸਤੀਫਾ ਦਿੱਤਾ ਅਤੇ ਹੁਣ ਪਰਮਿੰਦਰ ਨੇ ਵੀ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਅਕਾਲੀ ਦਲ ਸਿਧਾਂਤਾਂ ਦੀ ਪਾਰਟੀ ਸੀ ਪਰ ਹੁਣ ਸਿਰਫ ਇਕ ਪਰਿਵਾਰ ਦੀ ਬਣ ਰਹਿ ਗਈ ਹੈ। ਲੋਕ ਹੌਲੀ-ਹੌਲੀ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ ਅਤੇ ਇਕ ਦਿਨ ਅਕਾਲੀ ਦਲ ਖਾਲੀ ਦਲ ਬਣ ਕੇ ਰਹਿ ਜਾਵੇਗਾ। 

ਚੀਮਾ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਆਈ ਹੈ ਕਿ ਪੰਜਾਬ ਭੁੱਖਮਰੀ ਦੇ ਦੌਰ 'ਚੋਂ ਲੰਘ ਰਿਹਾ ਹੈ। ਚੀਮਾ ਨੇ ਇਸ ਲਈ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਦੋਵਾਂ ਸਰਕਾਰਾਂ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਿਆ ਲੁੱਟਿਆ ਹੀ ਹੈ ਜਦਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਿਰਫ ਖਾਲ੍ਹੀ ਖਜ਼ਾਨੇ ਦੀ ਹੀ ਦੁਹਾਈ ਦੇ ਰਹੇ ਹਨ।

Gurminder Singh

This news is Content Editor Gurminder Singh