ਕੈਪਟਨ ਨੂੰ ''0'' ਤੇ ਸਿੱਧੂ ਨੂੰ ''5'' ਨੰਬਰ : ਚੀਮਾ

11/14/2018 7:04:49 PM

ਜਲੰਧਰ : ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੇਲ੍ਹ ਮੁੱਖ ਮੰਤਰੀ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵਿਚ ਘੱਟ ਅਤੇ ਪਹਾੜਾਂ ਵਿਚ ਜ਼ਿਆਦਾ ਰਹਿੰਦੇ ਹਨ। 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਚੀਮਾ ਨੇ ਕਿਹਾ ਕਿ ਕੈਪਟਨ ਸਿਰਫ ਇਹ ਦੇਖਣ ਆਉਂਦੇ ਹਨ ਕਿ ਪੰਜਾਬ ਹੈ ਵੀ ਜਾਂ ਨਹੀਂ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਅਧਿਆਪਕ ਧਰਨਿਆਂ 'ਤੇ ਬੈਠੇ ਹਨ ਅਤੇ ਹਸਪਤਾਲ ਬੰਦ ਹੋਣ ਕੰਢੇ ਹਨ, ਇਹ ਦੋਵੇਂ ਮੁੱਖ ਚੀਜ਼ਾਂ ਹੌਲੀ-ਹੌਲੀ ਪੰਜਾਬ 'ਚੋਂ ਖਤਮ ਹੋ ਰਹੀਆਂ ਹਨ। 

ਇਸ ਦੇ ਨਾਲ ਹੀ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ 10 ਵਿਚੋਂ 0 ਅਤੇ ਇਕੱਲੇ ਨਵਜੋਤ ਸਿੱਧੂ ਨੂੰ 10 'ਚੋਂ 5 ਨੰਬਰ ਦਿੱਤੇ ਹਨ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਸਿਰਫ ਇਕੋ ਮੰਤਰੀ ਹੀ ਕੰਮ ਕਰ ਰਿਹਾ ਹੈ, ਜਦਕਿ ਬਾਕੀ ਮੰਤਰੀ ਹੱਥ 'ਤੇ ਹੱਥ ਧਰ ਕੇ ਬੈਠੇ ਹਨ।