ਪੰਜਾਬ ''ਚ ਅੱਤਵਾਦ ਵਧਾਉਣ ਲਈ ''ਮਿੰਟੂ'' ਨੇ ਨਿਭਾਈ ਸੀ ਅਹਿਮ ਭੂਮਿਕਾ

04/19/2018 11:37:48 AM

ਚੰਡੀਗੜ੍ਹ : ਪਿਛਲੇ ਬੁੱਧਵਾਰ ਦਿਲ ਦਾ ਦੌਰਾ ਪੈਣ ਕਾਰਨ ਨਾਭਾ ਜੇਲ 'ਚ ਮਾਰ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੇ ਪੰਜਾਬ 'ਚ ਅੱਤਵਾਦ ਨੂੰ ਕਾਫੀ ਉਤਸ਼ਾਹਿਤ ਕੀਤਾ। ਮਿੰਟੂ ਨੇ ਪਿਛਲੇ ਇਕ ਦਹਾਕੇ ਤੋਂ ਪੰਜਾਬ 'ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਯੋਜਨਾਵਾਂ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਬਹੁਤ ਸਾਰੇ ਅੱਤਵਾਦੀ ਹਮਲਿਆਂ ਪਿੱਛੇ ਮਿੰਟੂ ਦਾ ਦਿਮਾਗ ਸੀ, ਜੋ ਕਿ ਪੰਜਾਬ ਪੁਲਸ ਦੇ ਰਿਕਾਰਡ 'ਚ ਦਰਜ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਮਿੰਟੂ ਨੌਜਵਾਨਾਂ ਦਾ ਦਿਮਾਗ ਵਾਸ਼ ਕਰਨ 'ਚ ਮਾਹਿਰ ਸੀ। ਉਸ ਨੇ ਦੱਸਿਆ ਕਿ ਮਿੰਟੂ ਨੇ ਪੰਜਾਬ 'ਚ ਗੈਂਗਸਟਰਾਂ, ਨਾਰਕੋ ਸਮੱਗਲਰਾਂ, ਪਾਕਿਸਤਾਨ ਆਧਾਰਿਤ ਆਈ. ਐੱਸ. ਆਈ. ਅਤੇ ਪਾਬੰਦੀਸ਼ੁਦਾ ਖਾਲਿਸਤਾਨ ਸੰਗਠਨਾਂ ਵਿਚਕਾਰ ਇਕ ਲੜੀ ਬਣਾਉਣ 'ਚ ਬਹੁਤ ਕਾਫੀ ਸਫਲ ਰਿਹਾ। ਮਿੰਟੂ ਭੇਸ ਬਦਲਣ ਲਈ ਖੂਬ ਜਾਣਿਆ ਜਾਂਦਾ ਸੀ, ਜਿਸ ਕਾਰਨ ਉਹ ਯੂਰਪ, ਅਤੇ ਗੋਆ 'ਚ ਵੀ ਰਿਹਾ। ਉਸ ਨੇ ਥਾਈਲੈਂਡ ਨੂੰ ਆਪਣਾ ਮੁੱਖ ਆਧਾਰ ਰੱਖਿਆ ਅਤੇ ਅਕਸਰ ਉਹ ਪਾਕਿਸਤਾਨ ਦੀ ਯਾਤਰਾ ਕਰਦਾ ਰਹਿੰਦਾ ਸੀ।