ਹਰਮਨਪ੍ਰੀਤ ਨੂੰ ਡੀ.ਐੱਸ.ਪੀ. ਬਣਾਏਗੀ ਪੰਜਾਬ ਸਰਕਾਰ

07/23/2017 11:29:49 PM

ਚੰਡੀਗੜ੍ਹ—ਪੰਜਾਬ ਦੀ ਧੀ ਹਰਮਨਪ੍ਰੀਤ ਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰ ਪੰਜਾਬ ਦਾ ਮਾਣ ਵਧਾਇਆ ਹੈ। ਇਸ ਮਾਣ ਕਰਕੇ ਪੰਜਾਬ ਸਰਕਾਰ ਨੇ ਉਸ ਨੂੰ ਡੀ.ਐੱਸ.ਪੀ. ਬਣਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਹਰਮਨਪ੍ਰੀਤ ਕੌਰ ਨੂੰ ਉਸ ਦੀ ਸ਼ਾਨਦਾਰ ਪਰਫਾਮੈਂਸ ਲਈ ਸਨਮਾਨਤ ਕਰਨ ਲਈ ਪੰਜ ਲੱਖ ਦਾ ਇਨਾਮ ਵੀ ਦੇਵੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਜਿਸ ਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਸਟਰੇਲੀਆ ਦੀ ਬੇਹੱਦ ਮਜ਼ਬੂਤ ਟੀਮ ਦੇ ਖਿਲਾਫ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ ਫਾਈਨਲ ਵਿਚ ਜਗ੍ਹਾ ਦਿਵਾਈ। ਸੈਮੀਫਾਈਨਲ 'ਚ 28 ਸਾਲਾ ਦੀ ਇਸ ਸੱਜੇ ਹੱਥ ਦੀ ਬੱਲੇਬਾਜ਼ ਨੇ 115 ਗੇਂਦਾਂ 'ਚ 171 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ ਪਰ ਭਾਰਤੀ ਮਹਿਲਾ ਟੀਮ ਫਾਈਨਲ ਨਹੀਂ ਜਿੱਤ ਸਕੀ।