ਹਰਚੋਵਾਲ ''ਚ ਹਲਕਾਏ ਕੁੱਤਿਆਂ ਨੇ ਮਚਾਈ ਦਹਿਸ਼ਤ

11/03/2017 2:22:41 AM

ਸ੍ਰੀ ਹਰਗੋਬਿੰਦਪੁਰ/ਘੁਮਾਣ,   (ਰਮੇਸ਼) -  ਕਸਬਾ ਹਰਚੋਵਾਲ ਵਿਚ ਇਕ ਦਿਨ ­'ਚ 8 ਵਿਅਕਤੀਆਂ ਨੂੰ ਹਲਕਾਏ ਕੁੱਤਿਆਂ ਦੇ ਕੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਖਸ਼ੀਸ਼ ਕੌਰ ਪਤਨੀ ਲੱਖਾ ਸਿੰਘ ਹਰਚੋਵਾਲ, ਅਜੇ ਮਸੀਹ, ਬਾਉ ਮਸੀਹ, ਨੇਹਾ, ਜਗੀਰ ਸਿੰਘ, ਨਵਨਿੰਦਰ ਸਿੰਘ, ਰਣਜੀਤ ਸਿੰਘ ਆਦਿ ਨੂੰ ਹਲਕਾਏ ਕੁੱਤਿਆਂ ਨੇ ਕੱਟ ਦਿੱਤਾ ਹੈ ਅਤੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ।ਅੱਜ ਸਵੇਰੇ ਬਖਸ਼ੀਸ਼ ਕੌਰ ਨੂੰ ਹਲਕਾਏ ਕੁੱਤੇ ਨੇ ਏਨੀ ਬੁਰੀ ਤਰ੍ਹਾਂ ਨੋਚਿਆ ਕਿ ਉਸ ਨੂੰ 108 ਦੀ ਮਦਦ ਨਾਲ ਸੀ. ਐੱਚ. ਸੀ. ਭਾਮ ਅੰਦਰ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾ. ਮੋਹਪ੍ਰੀਤ ਸਿੰਘ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਕਰਕੇ ਪਿੰਡ ਦੇ ਲੋਕ ਸਹਿਮੇ ਦਿਖਾਈ ਦਿੱਤੇ ਅਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਮਾਵਾਂ ਬੱਚਿਆਂ ਨੂੰ ਸਕੂਲ ਵੀ ਨਹੀਂ ਭੇਜ ਰਹੀਆਂ ਹਨ।
ਇਸ ਘਟਨਾ ਸਬੰਧੀ ਐੱਸ. ਐੱਮ. ਓ. ਭਾਮ ਡਾ. ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਤੇ ਦੇ ਕੱਟਣ 'ਤੇ ਹਸਪਤਾਲ ਵੱਲੋਂ ਫਰੀ ਟੀਕੇ ਲਾਏ ਜਾਂਦੇ ਹਨ ਅਤੇ ਉਨ੍ਹਾਂ ਜਨਤਾਂ ਨੂੰ ਅਪੀਲ ਕੀਤੀ ਕਿ ਉਹ ਹਸਪਤਾਲ ਆਉਣ ਸਮੇਂ ਆਪਣਾ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਆਪਣੇ ਨਾਲ ਜ਼ਰੂਰ ਲੈ ਕੇ ਆਉਣ।