ਹਰਜੀਤ ਸਿੰਘ ਸੱਜਣ ਸਿੰਘ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਪਿੰਡ ਦੇ ਲੋਕ, ਲਾੜੀ ਵਾਂਗ ਸ਼ਿੰਗਾਰੀ ਜੀਪ (ਤਸਵੀਰਾਂ)

04/20/2017 2:19:22 PM

ਜਲੰਧਰ\ਕੈਨੇਡਾ (ਰਮਨਦੀਪ ਸਿੰਘ ਸੋਢੀ) : ਭਾਰਤ ਦੇ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪੰਜਾਬ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ''ਸੱਜਣ'' ਦੇ ਜੱਦੀ ਪਿੰਡ ਬੰਬੇਲੀ (ਹੁਸ਼ਿਆਰਪੁਰ) ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਪੂਰਾ ਪਿੰਡ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਹੈ। ਪਿੰਡ ਵਾਸੀਆਂ ਵਲੋਂ  ''ਸੱਜਣ'' ਦੇ ਸਵਾਗਤ ਵਿਚ ਥਾਂ-ਥਾਂ ਬੈਨਰ ਲਗਾਏ ਗਏ ਹਨ। ਪਿੰਡ ਪਹੁੰਚਣ ''ਤੇ ਸਭ ਤੋਂ ਪਹਿਲਾਂ ਹਰਜੀਤ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੰਬੇਲੀ ''ਚ ਨਤਮਸਤਕ ਹੋਣਗੇ। ਗੁਰਦੁਆਰਾ ਸਾਹਿਬ ਵਿਖੇ ਵੀ ਬੈਨਰ ਲਗਾ ਕੇ ਉਨ੍ਹਾਂ ਦੇ ਸਵਾਗਤ ਦੀ ਤਿਆਰੀਆਂ ਕੀਤਾਂ ਗਈਆਂ ਹਨ। ਵੀਰਵਾਰ 3 ਵਜੇ ਤਕ ਹਰਜੀਤ ਸਿੰਘ ਸੱਜਣ ਬੰਬੇਲੀ ਪਹੁੰਚਣ ਦੀ ਉਮੀਦ ਹੈ।
ਪਿੰਡ ਦੇ ਕਾਮਯਾਬ ਅਤੇ ਹੋਣਹਾਰ ਪੁੱਤਰ ਦੇ ਸਵਾਗਤ ਲਈ ਲੋਕਾਂ ਦਾ ਉਤਸ਼ਾਹ ਇਥੇ ਹੀ ਖਤਮ ਨਹੀਂ ਹੁੰਦਾ। ਪਿੰਡ ਪਹੁੰਚਣ ਦੀ ਖੁਸ਼ੀ ਵਿਚ ਪਿੰਡ ਵਾਸੀਆਂ ਵਲੋਂ ਬਕਾਇਦਾ ਸੱਜਣ ਸਿੰਘ ਦੇ ਸਵਾਗਤ ਲਈ ਇਕ ਜੀਪ ਨੂੰ ਲਾੜੀ ਵਾਂਗ ਸ਼ਿੰਗਾਰਿਆ ਗਿਆ ਹੈ ਜਿਸ ਵਿਚ ਬੈਠ ਕੇ ਪੰਜਾਬ ਦਾ ਇਹ ਹੋਣਹਾਰ ਪੁੱਤ ਆਪਣੇ ਜੱਦੀ ਪਿੰਡ ਦੀ ਗੇੜੀ ਲਗਾਏਗਾ।

Gurminder Singh

This news is Content Editor Gurminder Singh