ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਮੁਲਾਕਾਤ, ਕਈ ਵਿਸ਼ਿਆਂ ''ਤੇ ਹੋਈ ਗੱਲਬਾਤ

09/01/2021 1:09:12 AM

ਚੰਡੀਗੜ੍ਹ - ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਨੂੰ ਸੁਲਝਾਉਣ ਲਈ ਪਾਰਟੀ ਇੰਚਾਰਜ ਹਰੀਸ਼ ਰਾਵਤ ਮੰਗਲਵਾਰ ਦੀ ਸ਼ਾਮ ਚੰਡੀਗੜ੍ਹ ਪੁੱਜੇ। ਜਿੱਥੇ ਉਨ੍ਹਾਂ ਨੇ ਕੈਬਨਿਟ ਮੰਤਰੀ ਰਾਣਾ ਸੋਢੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਭਵਨ ਵਿੱਚ ਸਿੱਧੂ ਅਤੇ ਹੋਰ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਸਿੱਧੂ ਖੇਮੇ ਦੇ ਮੰਤਰੀਆਂ ਨੇ ਮੁੜ ਪੰਜਾਬ ਵਿੱਚ ਅਗਵਾਈ ਬਦਲਾਅ ਕਰਨ ਦੀ ਮੰਗ ਚੁੱਕੀ। ਇਸ 'ਤੇ ਰਾਵਤ ਨੇ ਸਪੱਸ਼ਟ ਕਿਹਾ ਕਿ ਇਹ ਬਦਲਾਅ ਦਾ ਨਹੀਂ, ਸੰਗਠਨ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ।

ਇਹ ਵੀ ਪੜ੍ਹੋ - ਕੋਵਿਡ ਟੀਕਾਕਰਨ 'ਚ ਬਣਿਆ ਰਿਕਾਰਡ, 5 ਦਿਨਾਂ 'ਚ ਦੂਜੀ ਵਾਰ ਅੰਕੜਾ 1 ਕਰੋੜ ਦੇ ਪਾਰ

ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ 'ਤੇ ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਤੋਂ ਬਾਅਦ ਲਗਾਤਾਰ ਸਿੱਧੂ ਅਤੇ ਉਨ੍ਹਾਂ  ਦੇ ਖੇਮੇ ਦੇ ਮੰਤਰੀ ਵਿਧਾਇਕ ਆਪਣੀ ਹੀ ਸਰਕਾਰ ਖ਼ਿਲਾਫ਼ ਬਿਆਨ ਦੇ ਰਹੇ ਹਨ। ਹਾਲ ਹੀ ਵਿੱਚ ਸਿੱਧੂ ਖੇਮੇ ਵਲੋਂ ਪੰਜਾਬ ਵਿੱਚ ਅਗਵਾਈ ਤਬਦੀਲੀ ਕੀਤੇ ਜਾਣ ਦੀ ਮੰਗ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਵਿੱਚ ਮੁੜ ਸ਼ੁਰੂ ਹੋਏ ਇਸ ਘਮਾਸਾਨ ਨੂੰ ਸੁਲਝਾਉਣ ਇੱਕ ਵਾਰ ਫਿਰ ਪੰਜਾਬ ਇੰਚਾਰਜ ਹਰੀਸ਼ ਰਾਵਤ ਮੰਗਲਵਾਰ ਨੂੰ ਚੰਡੀਗੜ੍ਹ ਪੁੱਜੇ। 

ਸ਼ਾਮ ਲੱਗਭੱਗ ਪੰਜ ਵਜੇ ਰਾਵਤ ਨੇ ਖੇਡ ਮੰਤਰੀ ਰਾਣਾ ਸੋਢੀ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਵਿਧਾਇਕ ਪਰਗਟ ਨਾਲ ਮੁਲਾਕਾਤ ਕੀਤੀ। ਕੁੱਝ ਦੇਰ ਚਰਚਾ ਤੋਂ ਬਾਅਦ ਰਾਵਤ ਇੱਕ ਹੀ ਗੱਡੀ ਵਿੱਚ ਨਾਗਰਾ ਅਤੇ ਪਰਗਟ ਦੇ ਨਾਲ ਪਾਰਟੀ ਦਫ਼ਤਰ ਪੁੱਜੇ। ਜਿੱਥੇ ਪਹਿਲਾਂ ਤੋਂ ਮੌਜੂਦ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਉਨ੍ਹਾਂ ਨੇ ਚਰਚਾ ਕੀਤੀ। ਪਾਰਟੀ ਸੂਤਰਾਂ ਦੇ ਅਨੁਸਾਰ ਇਸ ਦੌਰਾਨ ਸਿੱਧੂ ਖੇਮੇ ਵਲੋਂ ਸੂਬੇ ਵਿੱਚ ਅਗਵਾਈ ਤਬਦੀਲੀ ਦੀ ਮੰਗ ਕੀਤੀ ਗਈ। ਹਾਲਾਂਕਿ ਇਸ ਮੌਕੇ ਸਿੱਧੂ ਕੁੱਝ ਖਾਸ ਨਹੀਂ ਬੋਲੇ। ਰਾਵਤ ਨੇ ਉਨ੍ਹਾਂ ਦੀ ਮੰਗ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਕਿਹਾ ਕਿ ਚੋਣਾਂ ਨਜ਼ਦੀਕ ਹਨ ਇਸ ਲਈ ਸੰਗਠਨ 'ਤੇ ਮਜ਼ਬੂਤੀ ਨਾਲ ਕੰਮ ਕਰਨਾ ਜ਼ਰੂਰੀ ਹੈ। 

ਇਹ ਵੀ ਪੜ੍ਹੋ - ਭਾਜਪਾ ਆਗੂ ਆਰ.ਪੀ. ਸਿੰਘ ਨੇ ਟਵੀਟ ਕਰ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ

ਸੰਗਠਨ ਨੂੰ ਲੈ ਕੇ ਹੋਈ ਸਿੱਧੂ ਨਾਲ ਗੱਲਬਾਤ
ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨਾਲ ਚਰਚਾ ਤੋਂ ਬਾਅਦ ਕਿਹਾ ਕਿ ਚੋਣਾਂ ਨਜ਼ਦੀਕ ਹਨ ਇਸ ਲਈ ਸੰਗਠਨ ਵਿਸਥਾਰ ਨੂੰ ਲੈ ਕੇ ਚਰਚਾ ਹੋਈ ਹੈ। ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਕਰਨ ਲਈ ਸਾਰਿਆਂ ਨੂੰ ਯੋਗਤਾ ਦੇ ਅਨੁਸਾਰ ਕੰਮ ਦਿੱਤਾ ਜਾਵੇਗਾ। ਛੇਤੀ ਹੀ ਇਸਦੇ ਲਈ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇਗਾ। ਰਾਵਤ ਨੇ ਦੱਸਿਆ ਕਿ ਸਿੱਧੂ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ 15 ਦਿਨਾਂ ਦੇ ਅੰਦਰ ਸੰਗਠਨ ਦੇ ਢਾਂਚੇ ਨੂੰ ਲੈ ਕੇ ਕੰਮ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ - ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੇ ਜਾਂਦੇ ਹੀ ਭਾਰਤ ਨੇ ਤਾਲਿਬਾਨ ਨਾਲ ਸ਼ੁਰੂ ਕੀਤੀ ਗੱਲਬਾਤ

ਅੱਜ ਹੋਵੇਗੀ ਕੈਪਟਨ ਨਾਲ ਮੁਲਾਕਾਤ
ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਇੰਚਾਰਜ ਹਰੀਸ਼ ਰਾਵਤ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਰਾਵਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਬੁੱਧਵਾਰ ਨੂੰ ਮੁਲਾਕਾਤ ਕਰਨਗੇ। ਕੈਬਨਿਟ ਬਦਲਾਅ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਜੇ ਇਸ ਦੀ ਜ਼ਰੂਰਤ ਨਹੀਂ ਹੈ, ਹਾਂ ਜਦੋਂ ਇਸ ਦੀ ਜ਼ਰੂਰਤ ਹੋਵੇਗੀ ਉਦੋਂ ਕੋਈ ਫੈਸਲਾ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati