ਹਰੀਕੇ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਿਆ

08/12/2017 6:35:22 AM

ਹਰੀਕੇ ਪੱਤਣ,  (ਲਵਲੀ ਕੁਮਾਰ)-  ਹਰੀਕੇ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਡਾਊਨ ਅਸਟੀਮ ਵਲੋਂ ਛੱਡੇ ਗਏ ਪਾਣੀ ਕਾਰਨ ਹਥਾੜ ਦੇ ਕਈ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ, ਜਿਸ ਕਾਰਨ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਡੁੱਬ ਕੇ ਤਬਾਹ ਹੋ ਗਈਆਂ ਹਨ। ਹਰੀਕੇ ਦਰਿਆ 'ਚ ਪਾਣੀ ਵਧਣ ਕਾਰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਜੱਦੋ-ਜਹਿਦ ਕਰਨੀ ਪਈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਹਾੜੀ ਇਲਾਕਿਆਂ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਹਰੀਕੇ ਦਰਿਆ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਵਧ ਰਿਹਾ ਹੈ। 11 ਅਗਸਤ ਨੂੰ ਸਵੇਰੇ-ਸ਼ਾਮ ਨੂੰ 34600 ਕਿਊਸਿਕ ਪਾਣੀ ਡਾਊਨ ਅਸਟੀਮ ਨੂੰ ਪਹੁੰਚ ਗਿਆ ਹੈ, ਜਦਕਿ ਅੱਪ 55 ਹਜ਼ਾਰ ਕਿਊਸਿਕ ਹੋ ਗਿਆ ਹੈ। ਰਾਜਸਥਾਨ ਫੀਡਰ ਵਿਚ 12 ਹਜ਼ਾਰ ਕਿਊਸਿਕ ਅਤੇ ਫਿਰੋਜ਼ਪੁਰ ਫੀਡਰ ਵਿਚ 10491 ਨੋਟ ਕੀਤਾ ਗਿਆ ਤੇ ਮੱਖੂ ਕਲਾਨ 292 ਕਿਊਸਿਕ ਚੱਲ ਰਿਹਾ ਹੈ। ਵਿਭਾਗ ਨੇ ਦੱਸਿਆ ਕਿ ਹਰੀਕੇ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਡਾਊਨ ਵੱਲ ਪਾਣੀ ਛੱਡਿਆ ਜਾ ਰਿਹਾ ਹੈ।