ਹਰੀਕੇ ਦਰਿਆ ਦੇ ਪਾਣੀ ਦਾ ਪੱਧਰ ਘਟਿਆ

08/13/2017 7:52:19 AM

ਹਰੀਕੇ ਪੱਤਣ, (ਲਵਲੀ)- 3-4 ਦਿਨਾਂ ਤੋਂ ਹਰੀਕੇ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ, ਜਿਸ ਕਾਰਨ ਹਰੀਕੇ ਦਰਿਆ ਦੇ ਡਾਊਨ ਅਸਟੀਮ ਵੱਲੋਂ ਛੱਡੇ ਗਏ ਪਾਣੀ ਕਾਰਨ ਹਥਾੜ ਦੇ ਕਈ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਨਾਲ ਡੁੱਬ ਗਈ। ਹਰੀਕੇ ਦਰਿਆ 'ਚ ਪਾਣੀ ਵਧਣ ਕਾਰਨ ਲੋਕਾਂ 'ਚ ਹਫੜਾ-ਦਫੜੀ ਮਚੀ ਹੋਈ ਸੀ ਪਰ ਹਰੀਕੇ ਹੈੱਡ ਪੁਲ ਤੋਂ ਇਮੀਗ੍ਰੇਸ਼ਨ ਵਿਭਾਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਅਗਸਤ ਨੂੰ ਸਵੇਰ-ਸ਼ਾਮ ਨੂੰ 34,600 ਕਿਊਸਿਕ ਪਾਣੀ ਡਾਊਨ ਅਸਟੀਮ ਨੂੰ ਪਹੁੰਚ ਗਿਆ ਹੈ, ਜਦਕਿ 12 ਅਗਸਤ ਸਵੇਰੇ ਸ਼ਾਮ ਪਾਣੀ ਦਾ ਪੱਧਰ ਘਟ ਕੇ 22,201 ਕਿਊਸਿਕ ਰਹਿ ਗਿਆ ਹੈ। ਇਸੇ ਤਰ੍ਹਾਂ 11 ਅਗਸਤ ਨੂੰ ਅੱਪ 55 ਹਜ਼ਾਰ ਚਲ ਰਿਹਾ ਸੀ, ਜਦਕਿ 12 ਅਗਸਤ ਨੂੰ ਸਵੇਰੇ ਸ਼ਾਮ ਘਟ ਕੇ 49,284 ਨੋਟ ਕੀਤਾ ਗਿਆ। ਰਾਜਸਥਾਨ ਫੀਡਰ 'ਚ 12 ਹਜ਼ਾਰ ਕਿਊਸਿਕ ਤੇ ਫਿਰੋਜ਼ਪੁਰ ਫੀਡਰ 'ਚ 10,491 ਨੋਟ ਕੀਤਾ ਗਿਆ ਤੇ ਮੱਖੂ ਕਲਾਨ 292 ਕਿਊਸਿਕ ਚਲ ਰਿਹਾ ਹੈ। ਵਿਭਾਗ ਨੇ ਦੱਸਿਆ ਕਿ ਹਰੀਕੇ ਦਰਿਆ 'ਚ ਅੱਜ ਤੋਂ ਪਾਣੀ ਦਾ ਪੱਧਰ ਘਟ ਰਿਹਾ ਹੈ।