ਨੂਡਲ-ਬਰਗਰ ਖਾਣ ਵਾਲੇ ਹੋ ਜਾਣ ਸਾਵਧਾਨ, ਹੈਰਾਨ ਕਰਦੀ ਵੀਡੀਓ ਆਈ ਸਾਹਮਣੇ

10/09/2019 9:27:30 PM

ਜਲੰਧਰ— ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖਬਰ ਅਹਿਮ ਹੈ। ਗੰਦਗੀ ਦੇ ਢੇਰ 'ਚ ਤਿਆਰ ਕੀਤੇ ਗਏ ਨਿਊਡਲਜ਼ ਵਾਲੇ ਬਰਗਰ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੱਸਣਯੋਗ ਹੈ ਕਿ ਇਹ ਵੀਡੀਓ ਜਲੰਧਰ ਸ਼ਹਿਰ ਦੀ 120 ਫੁੱਟ ਰੋਡ 'ਤੇ ਸਥਿਤ ਹਰੀ ਬਰਗਰ ਵਾਲੇ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੰਦਗੀ ਦੇ ਢੇਰ 'ਚ ਬਰਗਰ ਲਈ ਨੂਡਲ ਤਿਆਰ ਕੀਤੇ ਜਾ ਰਹੇ ਹਨ।

ਵੀਡੀਓ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਕਿਸੇ ਨਾਲੀ ਦੇ ਆਸ-ਪਾਸ ਨੂਡਲ ਬਣਾਏ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੇ ਹਨ।

shivani attri

This news is Content Editor shivani attri