ਪੰਜਾਬ ਨਾਲ ਜਿਸ ਨੇ ਵੀ ਪੰਗਾ ਲਿਆ ਹੈ ਉਸ ਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ : ਹਰਫ ਚੀਮਾ

10/26/2020 3:24:55 PM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਹਰਫ ਚੀਮਾ ਅੱਜ-ਕੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਕਿਸਾਨ ਵੀਰਾਂ ਦਾ ਪੂਰਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਕ ਤਸਵੀਰ ਕਿਸਾਨੀ ਧਰਨੇ ਪ੍ਰਦਰਸ਼ਨ ਦੌਰਾਨ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਕਿਸਾਨ ਧਰਨੇ 'ਚ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
View this post on Instagram
 
 
 
 
 
 
 
 
 

ਸਿਕੰਦਰ ਮਹਾਨ ਸਾਰੀ ਦੁਨੀਆਂ ਫਤਿਹ ਕਰਦਾ ਹੋਇਆ ਪੰਜਾਬ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਹ ਸਿਕੰਦਰ ਮਹਾਨ ਨੂੰ ਜਨਮ ਦੇ ਕੇ ਗਰਵ ਮਹਿਸੂਸ ਕਰਦੀ ਹੋਣੀ ਹੈ। ਪਰ ਮਾਂ ਮੈਨੂੰ ਪੰਜਾਬ ਆ ਕੇ ਪਤਾ ਲਗਿਆ ਕਿ ਇਥੇ ਹਰ ਘਰ ਵਿੱਚ ਹੀ ਸਿਕੰਦਰ ਮਹਾਨ ਹੈ। ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ। ਮੋਦੀ ਦੇ ਖੇਤੀ ਸੰਬੰਧੀ ਕਾਲ਼ੇ ਕਾਨੂੰਨ ਨੇ ਪਤਾ ਨਹੀਂ ਕਿੰਨੇ ਹੀ ਸਿਕੰਦਰ ਮਹਾਨ ਘਰ ਘਰ ਪੈਦਾ ਕਰ ਦਿੱਤੇ ਹਨ। ਝਲਕ ਪੇਸ਼ ਹੈ:-

A post shared by Harf Cheema (ਹਰਫ) (@harfcheema) on Oct 25, 2020 at 10:57pm PDT

ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਬੱਚਾ ਕਿਸਾਨੀ ਵਾਲਾ ਝੰਡਾ ਚੁੱਕਿਆ ਭੱਜਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਹਰਫ ਚੀਮਾ ਨੇ ਲਿਖਿਆ ਹੈ- 'ਸਿਕੰਦਰ ਮਹਾਨ ਸਾਰੀ ਦੁਨੀਆਂ ਫਤਿਹ ਕਰਦਾ ਹੋਇਆ ਪੰਜਾਬ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਹ ਸਿਕੰਦਰ ਮਹਾਨ ਨੂੰ ਜਨਮ ਦੇ ਕੇ ਮਾਣ ਮਹਿਸੂਸ ਕਰਦੀ ਹੋਣੀ ਹੈ ਪਰ ਮਾਂ ਮੈਨੂੰ ਪੰਜਾਬ ਆ ਕੇ ਪਤਾ ਲੱਗਿਆ ਕਿ ਇਥੇ ਹਰ ਘਰ ਵਿਚ ਹੀ ਸਿਕੰਦਰ ਮਹਾਨ ਹੈ।' ਉਨ੍ਹਾਂ ਨੇ ਅੱਗੇ ਲਿਖਿਆ ਹੈ, 'ਪੰਜਾਬ ਨਾਲ ਜਿਸ ਨੇ ਵੀ ਪੰਗਾ ਲਿਆ ਹੈ ਉਸ ਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ। ਮੋਦੀ ਦੇ ਖੇਤੀ ਸੰਬੰਧੀ ਕਾਲੇ ਕਾਨੂੰਨ ਨੇ ਪਤਾ ਨਹੀਂ ਕਿੰਨੇ ਹੀ ਸਿਕੰਦਰ ਮਹਾਨ ਘਰ-ਘਰ ਪੈਦਾ ਕਰ ਦਿੱਤੇ ਹਨ।'


ਦੱਸਣਯੋਗ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨ ਲਗਾਤਾਰ ਕਈ-ਕਈ ਥਾਵਾਂ 'ਤੇ ਧਰਨੇ ਲਗਾ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਧਰਨਿਆਂ 'ਚ ਲਗਾਤਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। 

sunita

This news is Content Editor sunita