ਛੋਟੀ ਉਮਰੇ ਸਖ਼ਤ ਮਿਹਨਤ ਕਰ ਰਹੇ ਮਾਸੂਮ ਭੈਣ-ਭਰਾ, ਵੱਡੇ ਹੋ ਕੇ ਦੇਸ਼ ਲਈ ਲੜਣ ਦਾ ਸੁਫ਼ਨਾ

06/05/2021 2:29:38 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਦੋ ਛੋਟੇ ਭੈਣ ਭਰਾ ਅਕਸਰ ਤੁਹਾਨੂੰ ਸ਼ਹਿਰ ਦੀ ਕਿਸੇ ਵਰਕਸ਼ਾਪ ਜਾਂ ਦੁਕਾਨ ਤੇ ਦੁਕਾਨਦਾਰਾਂ ਵਲੋਂ ਵਾਧੂ ’ਚ ਸੁੱਟਿਆ ਸਮਾਨ ਚੁਗਦੇ ਮਿਲ ਜਾਣਗੇ। ਦੋਵਾਂ ਦੀ ਪੜ੍ਹਾਈ ਵੀ ਜਾਰੀ ਹੈ ਅਤੇ ਮਾਪਿਆਂ ਦੀ ਮਦਦ ਲਈ ਸਖ਼ਤ ਮਿਹਨਤ ਵੀ ਜਾਰੀ ਹੈ। ਲੋੜ ਹੈ ਸਰਕਾਰ ਤੋਂ ਅਜਿਹੇ ਬਚਿਆਂ ਦੀ ਮਦਦ ਦੀ ਤਾਂ ਜੋ ਇਨ੍ਹਾਂ ਵਲੋਂ ਸੰਜੋਏ ਸੁਪਨੇ ਸੱਚ ਹੋ ਸਕਣ। ਜੋ ਛੋਟੀ ਉਮਰ ਖਿਡੌਣਿਆਂ ਨਾਲ ਖੇਡਣ ਦੀ ਹੁੰਦੀ ਉਸ ਛੋਟੀ ਉਮਰ ’ਚ ਜ਼ਿੰਦਗੀ ਨੇ ਇਨ੍ਹਾਂ ਦੋਵੇ ਭੈਣ ਭਰਾਵਾਂ ਨੂੰ ਅਜਿਹੀ ਖੇਡ ’ਚ ਪਾਇਆ ਕਿ ਹੁਣ ਇਹ ਦੋਵੇਂ ਕਿਸੇ ਅਧਖੜ ਉਮਰ ਦੇ ਇਨਸਾਨ ਜਿੰਨਾਂ ਕੰਮ ਕਰਦੇ ਹਨ।

ਇਹ ਵੀ ਪੜ੍ਹੋ: ਵਿਧਾਇਕ ਬਲਜਿੰਦਰ ਕੌਰ ਸਮੇਤ ਕਈ 'ਆਪ' ਆਗੂਆਂ 'ਤੇ ਮਾਮਲਾ ਦਰਜ, ਲੰਬੀ ਥਾਣੇ ਸਾਹਮਣੇ ਦਿੱਤਾ ਸੀ ਧਰਨਾ

ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸਮਰ ਅਤੇ ਖੁਸ਼ੀ ਆਮ ਦਿਨਾਂ ’ਚ ਜਦ ਸਕੂਲ ਲੱਗੇ ਹੋਣ ਤਾਂ ਸਕੂਲ ਸਮੇਂ ਤੋਂ ਬਾਅਦ ਅਤੇ ਛੁਟੀਆਂ ਦੌਰਾਨ ਸਵੇਰ ਸਮੇਂ ਤੁਹਾਨੂੰ ਕਿਸੇ ਨਾ ਕਿਸੇ ਵਰਕਸ਼ਾਪ ਤੋਂ ਵਾਧੂ ਸਾਮਾਨ ਜਿਸ ਨੂੰ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਚੁਗਦੇ ਨਜ਼ਰ ਆਉਣਗੇ। ਸਮਰ ਚੌਥੀ ਸ਼੍ਰੇਣੀ ਤੇ ਖੁਸ਼ੀ ਦੂਜੀ ਸ਼੍ਰੇਣੀ ਦੀ ਵਿਦਿਆਰਥਣ ਹੈ। ਮਾਂ- ਪਿਓ ਦੋਵੇਂ ਅਪਾਹਜ ਹਨ ਉਹ ਦੋਵੇਂ ਵੀ ਇਸ ਤਰ੍ਹਾਂ ਕਬਾੜ ਇਕੱਠਾ ਕਰਦੇ ਪਰ ਸਮਰ ਅਨੁਸਾਰ ਘਰ ਦੇ ਗੁਜਾਰੇ ਲਈ ਉਨ੍ਹਾਂ ਦਾ ਕੰਮ ਕਰਨਾ ਵੀ ਜ਼ਰੂਰੀ ਹੈ। ਦੋਵੇਂ ਭੈਣ-ਭਰਾ ਪੜ੍ਹ ਕੇ ਫੌਜ ’ਚ ਭਰਤੀ ਹੋਣਾ ਚਾਹੁੰਦੇ ਹਨ, ਸਬਰ ਸੰਤੋਖ ਇੰਨਾ ਕਿ ਸਰਕਾਰ ਤੋਂ ਮੰਗ ਪੁੱਛਣ ਤੇ ਦੋਵੇਂ ਕਹਿੰਦੇ ਜੋ ਸਰਕਾਰ ਨੂੰ ਠੀਕ ਲੱਗੇ। ਸਕੂਲ ਦੀ ਪੜ੍ਹਾਈ ਤੋਂ ਦੋਵੇ ਸੰਤੁਸ਼ਟ ਹਨ।

ਇਹ ਵੀ ਪੜ੍ਹੋ:  ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਦੁਕਾਨਦਾਰ ਹਰਪ੍ਰੀਤ ਸਿੰਘ ਸੋਨੂੰ ਦੱਸਦੇ ਕਿ ਛੁੱਟੀਆਂ ਦੇ ਦਿਨਾਂ ’ਚ ਦੋਵੇਂ ਸਾਰਾ-ਸਾਰਾ ਦਿਨ ਮਿਹਨਤ ਕਰਦੇ ਹਨ। ਆਪਣੀ ਮਿਹਨਤ ਸਦਕਾ ਹੁਣ ਇਨ੍ਹਾਂ ਨੇ ਕਬਾੜ ਅਤੇ ਹੋਰ ਸਾਮਾਨ ਰੱਖਣ ਵਾਲੀ ਰੇਹੜੀ ਅੱਗੇ ਮੋਟਰਸਾਇਕਲ ਲਵਾ ਲਿਆ ਪਰ ਇਹ ਦੋਵੇਂ ਪਹਿਲਾ ਆਮ ਰਿਕਸ਼ਾ ਵੀ ਆਪ ਖਿਚ ਕੇ ਲਿਆਂਦੇ ਰਹੇ ਹਨ। ਕਦੇ-ਕਦੇ ਅਪਾਹਜ ਮਾਂ ਨਾਲ ਆ ਜਾਂਦੀ ਪਰ ਉਹ ਰੇਹੜੀ ’ਚ ਬੈਠੀ ਰਹਿੰਦੀ ਅਤੇ ਕਬਾੜ ’ਚੋਂ ਵੇਸਟੇਜ ਸਾਮਾਨ ਇਹ ਦੋਵੇਂ ਚੁੱਕਦੇ ਹਨ। ਛੋਟੀ ਉਮਰ ’ਚ ਸਖਤ ਮਿਹਨਤ ਕਰ ਰਹੇ ਦੋਵੇਂ ਭੈਣ ਭਰਾ ਨੂੰ ਜੇਕਰ ਸਰਕਾਰ ਵਲੋਂ ਮਦਦ ਮਿਲ ਜਾਵੇ ਤਾਂ ਫੌਜ ’ਚ ਜਾਣ ਦਾ ਸੁਪਨਾ ਸੰਜੋਈ ਬੈਠੇ ਦੋਵਾਂ ਦਾ ਸੁਪਨਾ ਸਾਇਦ ਹਕੀਕਤ ’ਚ ਬਦਲ ਜਾਵੇ।

ਇਹ ਵੀ ਪੜ੍ਹੋ: ਸ਼ੇਰਪੁਰ ਦੀ ਧੀ ਨੇ ਆਸਟਰੇਲੀਆ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਪ੍ਰਾਪਤ ਕੀਤੀ ਲਾਅ 'ਚ ਪ੍ਰੈਕਟਿਸ ਕਰਨ ਦੀ ਡਿਗਰੀ

Shyna

This news is Content Editor Shyna