ਫਾਦਰਜ਼ ਡੇਅ 'ਤੇ ਵਿਸ਼ੇਸ਼: ਬੱਚਿਆਂ ਦਾ ਸਭ ਤੋਂ ਚੰਗਾ ਦੋਸਤ ਹੁੰਦੈ ਪਿਤਾ

06/16/2019 12:50:41 PM

ਜੈਤੋ (ਜਿੰਦਲ) - ਪਿਤਾ ਦਿਵਸ ਦੀ ਸ਼ੁਰੂਆਤ ਸਾਲ 1909 'ਚ ਵਾਸ਼ਿੰਗਟਨ ਦੀ ਜਾਨਵੀ ਡਾਡ ਨੇ ਆਪਣੇ ਮਾਤਾ-ਪਿਤਾ ਨੂੰ ਸਨਮਾਨ ਦੇਣ ਲਈ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁੱਤਰ ਹੀ ਆਪਣੀ ਬਜ਼ੁਰਗ ਮਾਤਾ-ਪਿਤਾ ਦਾ ਧਿਆਨ ਰੱਖਦੇ ਹਨ। ਆਪਣੀ ਸੰਤਾਨ ਦਾ ਪਾਲਣ ਪੋਸ਼ਣ ਕਰਨ ਅਤੇ ਉਸ ਦੀ ਰੱਖਿਆ ਕਰਨ 'ਚ ਪਿਤਾ ਦਾ ਅਹਿਮ ਰੋਲ ਹੁੰਦਾ ਹੈ। ਪਿਤਾ ਦੇ ਆਸ਼ੀਰਵਾਦ ਸਦਕਾ ਹੀ ਬੱਚੇ ਉੱਚੀਆਂ-ਉੱਚੀਆਂ ਮੰਜ਼ਿਲਾਂ ਪਾਰ ਕਰਦੇ ਹਨ। ਮਾਤਾ-ਪਿਤਾ ਦਾ ਆਦਰ ਸਤਿਕਾਰ ਕਰਨਾ ਬੱਚਿਆਂ ਦਾ ਫਰਜ਼ ਹੁੰਦਾ ਹੈ। ਮਾਤਾ-ਪਿਤਾ ਦੀ ਸੇਵਾ ਕਰਨ ਨਾਲ ਇਨਸਾਨ ਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ। ਬੱਚਿਆਂ ਨੂੰ ਸਵੇਰੇ ਉੱਠ ਕੇ ਆਪਣੇ ਮਾਤਾ-ਪਿਤਾ ਨੂੰ ਪ੍ਰਣਾਮ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਹੈ। ਹਰੇਕ ਪਿਤਾ ਆਪਣੀ ਸੰਤਾਨ ਲਈ ਏ.ਟੀ.ਐੱਮ. ਕਾਰਡ ਵਾਂਗ ਹੁੰਦਾ ਹੈ। ਪਿਤਾ ਆਪਣੀ ਸੰਤਾਨ ਦੇ ਸੁੱਖ ਲਈ ਦਿਨ-ਰਾਤ ਮਿਹਨਤ ਕਰਦਾ ਹੈ ਅਤੇ ਉਨ੍ਹਾਂ ਦਾ ਪੇਟ ਪਾਲਦਾ ਹੈ। ਬੁਢਾਪਾ ਹੋਣ 'ਤੇ ਮਾਪਿਆਂ ਦੇ ਮਨ 'ਚ ਆਪਣੇ ਬੱਚਿਆਂ ਪ੍ਰਤੀ ਕਾਫੀ ਉਮੀਦਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਮੁਹੱਈਆ ਕਰਵਾਉਣ, ਜੋ ਕਿ ਬੱਚਿਆਂ ਦਾ ਫਰਜ਼ ਵੀ ਹੈ। ਪਰਿਵਾਰ 'ਚ ਪਿਤਾ ਦਾ ਫਰਜ਼ ਸਭ ਤੋਂ ਉੱਚਾ ਹੁੰਦਾ ਹੈ। ਪਿਤਾ ਇਕ ਚੰਗੇ ਦੋਸਤ ਦੀ ਤਰ੍ਹਾਂ ਹੁੰਦਾ ਹੈ, ਇਸ ਲਈ ਪਿਤਾ ਤੋਂ ਕੋਈ ਗੱਲ ਛਿਪਾ ਕੇ ਨਹੀਂ ਰੱਖਣੀ ਚਾਹੀਦੀ। ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਹਰ ਮੁਸ਼ਕਲ ਦੀ ਘੜੀ 'ਚ ਪਿਤਾ ਦਾ ਸਾਥ ਦੇਣ।

ਫਾਦਰਜ਼ ਡੇਅ 'ਤੇ ਕੁਝ ਅਹਿਮ ਗੱਲਾਂ
ਫਾਦਰਜ਼ ਡੇਅ ਦੇ ਇਸ ਵਿਸ਼ੇਸ਼ ਮੌਕੇ 'ਤੇ ਕੁਸਮ ਕਾਲਰਾ ਪ੍ਰਿੰਸੀਪਲ ਸਰਸਵਤੀ ਸਕੂਲ ਨੇ ਕਿਹਾ ਕਿ ਪਾਪਾ ਨਿੰਮ ਦੇ ਦਰੱਖਤ ਵਾਂਗ ਹੁੰਦਾ ਹੈ, ਜਿਸ ਦੇ ਪੱਤੇ ਭਾਵੇਂ ਕੌੜੇ ਹੁੰਦੇ ਹਨ ਪਰ ਛਾਂ ਹਮੇਸ਼ਾ ਠੰਡੀ ਦਿੰਦਾ ਹੈ। ਪਿਤਾ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੁੰਦੀ ਹੈ, ਕਿਉਂਕਿ ਸੂਰਜ ਗਰਮ ਜ਼ਰੂਰ ਹੁੰਦਾ ਹੈ, ਜੇਕਰ ਉਹ ਗਰਮ ਨਾ ਹੋਵੇ ਤਾਂ ਹਨੇਰਾ ਛਾ ਜਾਂਦਾ ਹੈ।

ਫਾਦਰਜ਼ ਡੇਅ 'ਤੇ ਧਰਮਿੰਦਰ ਕੌਰ ਪ੍ਰਿੰਸੀਪਲ ਸਿਲਵਰ ਓਕਸ ਸਕੂਲ ਨੇ ਕਿਹਾ ਕਿ ਸੰਸਾਰ 'ਚ ਸਿਰਫ ਪਿਤਾ ਹੀ ਇਕ ਅਜਿਹਾ ਇਨਸਾਨ ਹੈ, ਜਿਹੜਾ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਜ਼ਿਆਦਾ ਕਾਮਯਾਬ ਹੋਣ। ਦੁਨੀਆ 'ਚ ਸਭ ਤੋਂ ਚੰਗਾ ਦੋਸਤ ਤੁਹਾਡੇ ਮਾਂ-ਬਾਪ ਹੁੰਦੇ ਹਨ, ਕਿਉਂਕਿ ਉਨ੍ਹਾਂ ਦੀ ਡਾਂਟ ਫਟਕਾਰ ਦੇ ਪਿੱਛੇ ਵੀ ਉਨ੍ਹਾਂ ਦਾ ਬੇਪਨਾਹ ਪਿਆਰ ਛਿਪਿਆ ਹੁੰਦਾ ਹੈ। 

ਫਾਦਰਜ਼ ਡੇਅ 'ਤੇ ਅਰਸ਼ਦੀਪ ਕੌਰ ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ ਨੇ ਕਿਹਾ ਕਿ ਸੰਘਰਸ਼ ਕਰਨਾ ਪਿਤਾ ਤੋਂ ਸਿੱਖਣਾ ਚਾਹੀਦਾ ਹੈ, ਸੰਸਕਾਰ ਮਾਂ ਤੋਂ ਸਿੱਖੋ ਅਤੇ ਬਾਕੀ ਸਭ ਦੁਨੀਆ ਸਿੱਖਾ ਦੇਵੇਗੀ। ਬੱਚੇ ਦੀ ਤਾਕਤ, ਪੂੰਜੀ, ਅਹਿਸਾਸ, ਸਨਮਾਨ, ਸਾਹਸ ਅਤੇ ਇੱਜ਼ਤ ਸਭ ਕੁਝ ਪਿਤਾ ਹੀ ਹੁੰਦਾ ਹੈ। ਸਾਰੇ ਘਰ ਦੀ ਜਾਨ ਅਤੇ ਦਿਲ ਦੀ ਧੜਕਣ ਪਿਤਾ ਹੁੰਦਾ ਹੈ। ਸਾਰੇ ਰਿਸ਼ਤੇ ਨਾਤੇ ਵੀ ਪਿਤਾ ਦੇ ਨਾਲ-ਨਾਲ ਹਨ।


rajwinder kaur

Content Editor

Related News