ਦਿੱਲੀ ਦੇ ਉਮੀਦਵਾਰਾਂ ''ਚੋਂ ਹੰਸਰਾਜ ਹੰਸ ਹਨ ਸਭ ਤੋਂ ਵਧੇਰੇ ਕਰਜ਼ਈ

04/25/2019 4:22:14 PM

ਨਵੀਂ ਦਿੱਲੀ/ਜਲੰਧਰ :ਹੁਣ ਦੀਆਂ ਲੋਕ ਸਭਾ ਚੋਣਾਂ 'ਚ ਜਿੱਥੇ ਸਭ ਤੋਂ ਅਮੀਰ ਉਮੀਦਵਾਰ ਭਾਜਪਾ ਦੇ ਗੌਤਮ ਗੰਭੀਰ ਹਨ, ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਹੀ ਇਕ ਉਮੀਦਵਾਰ ਅਜਿਹੇ ਵੀ ਹਨ ਜਿਨ੍ਹਾਂ 'ਤੇ ਕਰੋੜਾਂ ਰੁਪਏ ਦਾ ਇਨਕਮ ਟੈਕਸ ਬਕਾਇਆ ਹੈ। 'ਆਪ', ਕਾਂਗਰਸ ਅਤੇ ਭਾਜਪਾ 'ਚ ਇਹ ਪਹਿਲੇ ਉਮੀਦਵਾਰ ਹਨ ਜਿਨ੍ਹਾਂ ਨੇ ਟੈਕਸ ਜਮ੍ਹਾ ਨਹੀਂ ਕਰਵਾਇਆ ਹੈ। ਉੱਤਰ-ਪੱਛਮੀ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਨਾਮਜ਼ਦਗੀ ਦਾਖਲ ਕਰਦੇ ਸਮੇਂ ਸੰਪਤੀ ਨਾਲ ਜੁੜਿਆ ਬਿਓਰਾ ਦਿੱਤਾ। ਇਸ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਤੇ 1.97 ਕਰੋੜ ਰੁਪਏ ਤੋਂ ਜ਼ਿਆਦਾ ਦਾ ਇਨਕਮ ਟੈਕਸ ਬਕਾਇਆ ਹੈ। ਉੱਥੇ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਰੇਸ਼ਮ ਕੌਰ 'ਤੇ 2.57 ਕਰੋੜ ਰੁਪਏ ਤੋਂ ਜ਼ਿਆਦਾ ਦਾ ਟੈਕਸ ਦੀ ਦੇਣਦਾਰੀ ਹੈ। ਗਾਇਕ ਹੰਸਰਾਜ ਹੰਸ ਦੀ ਚੱਲ-ਅਚੱਲ ਸੰਪਤੀ (ਕੁੱਲ ਸੰਪਤੀ) 12 ਕਰੋੜ 92 ਲੱਖ ਰੁਪਏ ਦੱਸੀ ਹੈ। ਜਦੋਂਕਿ ਉਨ੍ਹਾਂ ਦੀ ਪਤਨੀ ਦੇ ਨਾਂ 18.50 ਲੱਖ ਰੁਪਏ ਦੀ ਚਲ ਸੰਪਤੀ ਹੈ। ਹੰਸਰਾਜ ਹੰਸ 'ਤੇ ਕਰੀਬ 23 ਲੱਖ 89 ਹਜ਼ਾਰ ਰੁਪÎਏ ਦਾ ਕਾਰ ਲੋਨ ਵੀ ਹੈ। 

ਦੱਸਣਯੋਗ ਹੈ ਕਿ ਭਾਜਪਾ ਨੇ ਦਿੱਲੀ ਦੀ ਨਾਰਥ ਵੈਸਟ ਸੀਟ ਤੋਂ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਲੋਕ ਸਭਾ ਚੋਣ ਲਈ ਉਮੀਦਵਾਰ ਐਲਾਨਿਆ ਹੈ। ਸੂਫੀ ਗਾਇਕੀ ਦੇ ਖੇਤਰ 'ਚ ਅਨੋਖੀ ਛਾਪ ਛੱਡਣ ਵਾਲੇ ਹੰਸ ਰਾਜ ਹੰਸ ਨੇ ਆਪਣਾ ਸਿਆਸੀ ਸਫਰ ਸਾਲ 2009 'ਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਸਾਲ 2009 'ਚ ਲੋਕ ਸਭਾ ਚੌਣਾਂ ਦੌਰਾਨ ਹੰਸ ਰਾਜ ਹੰਸ ਜਲੰਧਰ ਤੋਂ ਚੋਣ ਲੜੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2014 'ਚ ਹੰਸ ਰਾਜ ਹੰਸ ਨੇ ਪਾਰਟੀ ਛੱਡ ਦਿੱਤੀ ਸੀ ਅਥੇ 2-16 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਇਸ ਉਪਰੰਤ ਪਾਰਟੀ ਨੇ ਹੰਸ ਰਾਜ ਹੰਸ ਨੂੰ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ 'ਚ ਨੈਸ਼ਨਲ ਕਮਿਸ਼ਨਰ ਫਾਰ ਸਫਾਈ ਕਰਮਚਾਰੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਸੀ।

Anuradha

This news is Content Editor Anuradha