ਜਲੰਧਰ: PVR 'ਚ ਫ਼ਿਲਮ ਵੇਖਣ ਆਏ ਅੰਮ੍ਰਿਤਧਾਰੀ ਸਿੱਖ ਨੂੰ ਵੈੱਜ ਸੈਂਡਵਿਚ ਦੀ ਥਾਂ ਦਿੱਤਾ ਨੌਨਵੈੱਜ ਸੈਂਡਵਿਚ

07/03/2022 1:36:18 PM

ਜਲੰਧਰ (ਸੋਨੂੰ)- ਜਲੰਧਰ ਦੇ ਥਾਣਾ ਨੰਬਰ-4 ਦੀ ਹੱਦ ਵਿਚ ਪੈਂਦੇ ਫਰੈਂਡ ਸਿਨੇਮਾ ਦੇ ਪੀ. ਵੀ. ਆਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਅੰਮ੍ਰਿਤਧਾਰੀ ਸਿੱਖ ਨੂੰ ਵੈੱਜ ਸੈਂਡਵਿਚ ਦੀ ਥਾਂ ਦਿੱਤਾ ਨੌਨਵੈੱਜ ਸੈਂਡਵਿਚ ਦੇ ਦਿੱਤਾ ਗਿਆ। ਦਰਅਸਲ ਗੁਲਾਬ ਦੇਵੀ ਰੋਡ ਤੋਂ ਇਕ ਅੰਮ੍ਰਿਤਧਾਰੀ ਸਿੱਖ ਬਲਜਿੰਦਰ ਸਿੰਘ ਆਪਣੇ ਪਰਿਵਾਰ ਨਾਲ ਪੀ. ਵੀ. ਆਰ. 'ਚ ਫ਼ਿਲਮ ਵੇਖਣ ਆਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਜਦੋਂ ਪੀ. ਵੀ. ਆਰ. ਵਿਖੇ ਵੈੱਜ ਸੈਂਡਵਿਚ ਅਤੇ ਸਪਰਿੰਗ ਰੋਲ ਦਾ ਆਰਡਰ ਦਿੱਤਾ ਗਿਆ। ਇਸ ਦੇ ਬਾਅਦ ਉਹ ਫ਼ਿਲਮ ਵੇਖਣ ਚਲੇ ਗਏ।

ਫ਼ਿਲਮ ਵੇਖਣ ਦੌਰਾਨ ਉਨ੍ਹਾਂ ਨੂੰ ਸੀਟ 'ਤੇ ਹੀ ਉਨ੍ਹਾਂ ਦਾ ਆਰਡਰ ਮਿਲ ਗਿਆ ਪਰ ਜਦੋਂ ਉਨ੍ਹਾਂ ਨੇ ਸੈਂਡਵਿਚ ਖਾਧਾ ਤਾਂ ਪਤਾ ਲੱਗਾ ਕਿ ਸੈਂਡਵਿਚ ਵੈੱਜ ਨਹੀਂ ਸਗੋਂ ਨੌਨਵੈੱਜ ਸੀ, ਜਿਸ ਤੋਂ ਬਾਅਦ ਬਲਜਿੰਦਰ ਸਿੰਘ ਵੱਲੋਂ ਉੱਥੇ ਹੰਗਾਮਾ ਕੀਤਾ ਗਿਆ। 

ਇਹ ਵੀ ਪੜ੍ਹੋ: ਜਲੰਧਰ: ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਲਿਆਂਦਾ ਹਵਾਲਾਤੀ ਭੱਜਿਆ, ਪੁਲਸ ਦੇ ਫੁੱਲੇ ਹੱਥ-ਪੈਰ

ਹੰਗਾਮਾ ਵਧਦਾ ਵੇਖ ਉੱਥੇ ਹੀ ਪੀ. ਵੀ. ਆਰ. ਦੇ ਮੈਨੇਜਰ ਅਤੇ ਉਕਤ ਆਰਡਰ ਦੇਣ ਵਾਲੇ ਨੌਜਵਾਨ ਵੱਲੋਂ ਅੰਮ੍ਰਿਤਧਾਰੀ ਸਿੱਖ ਤੋਂ ਮੁਆਫ਼ੀ ਵੀ ਮੰਗੀ ਗਈ ਅਤੇ ਕਿਹਾ ਗਿਆ ਹੈ ਕਿ ਉਨ੍ਹਾਂ ਕੋਲੋਂ ਗਲਤੀ ਦੇ ਨਾਲ ਵੈੱਜ ਦੀ ਜਗ੍ਹਾ ਨੌਨਵੈੱਜ ਸੈਂਡਵਿਚ ਸਰਵ ਹੋ ਗਿਆ। ਮੌਕੇ ਉਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਵੀ ਉੱਥੇ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਕਤ ਨੌਜਵਾਨ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਇਨ੍ਹਾਂ ਦਾ ਧਰਮ ਭ੍ਰਿਸ਼ਟ ਕਰ ਦਿੱਤਾ ਗਿਆ ਹੈ।  ਮੌਕੇ ਉਤੇ ਥਾਣਾ ਨੰਬਰ-4 ਦੇ ਮੁਖੀ ਕਮਲਜੀਤ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਫਿਲਹਾਲ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਅੱਗੇ ਬਿਆਨਾਂ ਦੇ ਆਧਾਰ ਉਤੇ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: ਐਕਸਾਈਜ਼ ਪਾਲਿਸੀ: ਟੈਂਡਰ ਭਰਨ ਲਈ ਮਹਿਕਮੇ ਨੇ ਦਿੱਤਾ ਇੰਨਾ ਸਮਾਂ, ਅੱਜ ਖੁੱਲ੍ਹਣਗੇ 1500 ਨਵੇਂ ਠੇਕੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri