ਪੰਜਾਬ ''ਚ ''ਦਿਵਿਆਂਗ ਵੋਟਰਾਂ'' ਲਈ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧ

05/03/2019 8:47:18 AM

ਚੰਡੀਗੜ੍ਹ (ਭੁੱਲਰ) : ਭਾਰਤੀ ਚੋਣ ਕਮਿਸ਼ਨ ਨੇ ਜਿੱਥੇ ਇਸ ਵਾਰ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਉੱਥੇ ਹੀ ਪੰਜਾਬ ਦੇ ਚੋਣ ਅਧਿਕਾਰੀ ਇਸ ਲਈ ਕੁਝ ਜ਼ਿਆਦਾ ਹੀ ਸਰਗਰਮ ਹਨ। ਸੂਬੇ 'ਚ ਚੋਣਾਂ ਨਾਲ ਜੁੜੇ ਮੁੱਖ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਪਿਛਲੇ 4 ਮਹੀਨਿਆਂ ਦੌਰਾਨ ਦਿਵਿਆਂਗ ਵੋਟਰਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਰਾਜ ਚੋਣ ਕਮਿਸ਼ਨ ਵਲੋਂ ਵੋਟ ਪਾਉਣ ਵਾਲੇ ਦਿਨ ਦਿਵਿਆਂਗ ਵੋਟਰਾਂ ਦੇ ਸੁਆਗਤ ਲਈ ਰੈੱਡ ਕਾਰਪੇਟ ਵਿਛਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਪੋਲਿੰਗ ਬੂਥ ਤੱਕ ਪਹੁੰਚਾਉਣ ਲਈ ਕੈਬ ਤੱਕ ਦੀ ਮੁਫਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ। 31 ਜਨਵਰੀ ਤੱਕ ਇਨ੍ਹਾਂ ਵੋਟਰਾਂ ਦੀ ਗਿਣਤੀ 68,551 ਸੀ, ਜਦੋਂ ਕਿ ਚੋਣਾਂ ਦੇ ਨਾਮਾਂਕਣ ਤੋਂ ਪਹਿਲਾਂ ਦਰਜ ਹੋਏ ਨਵੇਂ ਦਿਵਿਆਂਗ ਵੋਟਰਾਂ ਤੋਂ ਬਾਅਦ ਇਹ ਗਿਣਤੀ 1.10 ਲੱਖ ਹੋ ਗਈ ਹੈ। ਇਨ੍ਹਾਂ ਦਿਵਿਆਂਗ ਵੋਟਰਾਂ 'ਚ ਨੇਤਰਹੀਣਾਂ ਦੀ ਗਿਣਤੀ 8,206, ਬੋਲਣ ਅਤੇ ਸੁਣਨ 'ਚ ਅਸਮਰੱਥ ਲੋਕਾਂ ਦੀ ਗਿਣਤੀ 6,461 ਹੈ, ਜਦੋਂ ਕਿ ਚੱਲਣ-ਫਿਰਨ ਤੋਂ ਅਸਮਰੱਥ ਦਿਵਿਆਂਗ ਵੋਟਰਾਂ ਦੀ ਗਿਣਤੀ 52,287 ਹੈ। ਪੰਜਾਬ 'ਚ ਆਬਾਦੀ ਦੇ ਹਿਸਾਬ ਨਾਲ ਹਰ ਤਰ੍ਹਾਂ ਦੇ ਦਿਵਿਆਂਗਾਂ ਦੀ ਕੁੱਲ ਗਿਣਤੀ 6,54,063 ਹੈ।

Babita

This news is Content Editor Babita