ਜਜ਼ਬੇ ਨੂੰ ਸਲਾਮ : ਕਿਸਾਨਾਂ ਦਾ ਸਾਥ ਦੇਣ ਲਈ ਵੀਲ੍ਹ ਚੇਅਰਾਂ ''ਤੇ ਦਿੱਲੀ ਚੱਲੇ ਸੰਗਰੂਰ ਦੇ ''ਅਪਾਹਜ''

12/28/2020 10:18:36 AM

ਸੰਗਰੂਰ (ਰਮਨਦੀਪ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਦਿੱਲੀ ਵਿਖੇ ਮੋਰਚੇ 'ਤੇ ਡਟੇ ਹੋਏ ਹਨ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਅੱਜ ਕਿਸਾਨ ਅੰਦੋਲਨ ਦਾ ਸਾਥ ਦੇਣ ਲਈ ਸੰਗਰੂਰ ਤੋਂ ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੇ ਕਾਰਕੁੰਨ ਦਿੱਲੀ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ : ਪੰਜਾਬ ਨੂੰ ਜਰਮਨੀ ਤੋਂ ਮੰਗਵਾਏ ਗਏ 4 'ਬਲਦ' ਮਿਲੇ, ਸੂਬੇ 'ਚ ਵਧੇਗਾ ਦੁੱਧ ਦਾ ਉਤਪਾਦਨ

ਇਸ ਮੌਕੇ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਅਸੀਂ ਜੱਥੇਬੰਦੀਆਂ ਦੇ ਹਰ ਫ਼ੈਸਲੇ ਦਾ ਸਮਰਥਨ ਕਰਦੇ ਹਾਂ। ਬੇਸ਼ੱਕ ਅਸੀਂ ਅਪਾਹਜ ਹਾਂ ਪਰ ਘਰਾਂ ‘ਚ ਬੈਠਣਾ ਸਾਨੂੰ ਸ਼ਰਮਸਾਰ ਕਰਦਾ ਹੈ। ਅਸੀਂ ਆਉਣ ਵਾਲੇ ਸਮੇਂ ‘ਚ ਭੁੱਖ-ਹੜਤਾਲ ਵੀ ਕਰਾਂਗੇ ਤਾਂ ਜੋ ਮੋਦੀ ਸਰਕਾਰ ਦੀ ਨੀਂਦ ਖੁੱਲ੍ਹ ਸਕੇ।

ਇਹ ਵੀ ਪੜ੍ਹੋ : ਸਾਲ 2020 : 'ਲੁਧਿਆਣਾ ਪੁਲਸ' 'ਤੇ ਸਭ ਤੋਂ ਭਾਰੂ ਰਿਹਾ 'ਕੋਰੋਨਾ', ਮੁਲਾਜ਼ਮਾਂ ਤੋਂ ਲੈ ਕੇ DCP ਤੱਕ ਆਏ ਲਪੇਟ 'ਚ

ਇਨ੍ਹਾਂ ਅਪਾਹਜਾਂ ਨੂੰ ਬੱਸ ਰਾਹੀਂ ਦਿੱਲੀ ਲਿਜਾਣ ਦਾ ਪ੍ਰਬੰਧ ਕਰਨ ਵਾਲੇ ਗੋਲਡੀ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਜ਼ਜਬੇ ਨੂੰ ਸਲਾਮ ਕਰਦਾ ਹਾਂ ਕਿਉਕਿ ਇਨ੍ਹਾਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰਨਾ ਮੌਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ ਟੀਕੇ' ਦਾ ਟ੍ਰਾਇਲ ਅੱਜ ਤੋਂ, ਸਰਕਾਰ ਨੇ ਖਿੱਚੀ ਪੂਰੀ ਤਿਆਰੀ

ਗੋਲਡੀ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਜੋ ਲੋਕ ਅੱਜ ਵੀ ਘਰਾਂ ‘ਚ ਬੈਠੇ ਹਨ, ਉਹ ਇਨ੍ਹਾਂ ਅਪਾਹਜਾਂ ਦੇ ਜਜ਼ਬੇ ਨੂੰ ਵੇਖ ਕੇ ਜ਼ਰੂਰ ਉਤਸ਼ਾਹਿਤ ਹੋਣਗੇ ਤੇ ਅੰਦੋਲਨ ਦਾ ਸਾਥ ਦੇਣਗੇ।
ਨੋਟ : ਕਾਲੇ ਕਾਨੂੰਨਾਂ ਖ਼ਿਲਾਫ਼ ਅਪਾਹਜ ਲੋਕਾਂ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹਮਾਇਤ ਬਾਰੇ ਦਿਓ ਰਾਏ
 

Babita

This news is Content Editor Babita