ਰੋਟਰੀ ਕਲੱਬ ਅਤੇ ਪੰਜਾਬ ਪੁਲਸ ਨੇ ਨਸ਼ਿਆਂ ਵਿਰੁੱਧ ਕਰਵਾਈ ''ਹਾਫ ਮੈਰਾਥਨ''

11/15/2017 11:41:42 AM

ਦਸੂਹਾ (ਝਾਵਰ, ਸੰਜੇ)— ਰੋਟਰੀ ਕਲੱਬ ਦਸੂਹਾ ਵੱਲੋਂ ਪੰਜਾਬ ਪੁਲਸ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਹਾਫ ਮੈਰਾਥਨ (ਦੌੜ) ਕਰਵਾਈ ਗਈ। ਇਹ ਦੌੜ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਵੋਮੈਨ ਦਸੂਹਾ ਤੋਂ ਸ਼ੁਰੂ ਹੋਈ, ਜਿਸ 'ਚ ਵੱਡੀ ਗਿਣਤੀ 'ਚ ਰੋਟੇਰੀਅਨਾਂ, ਪੰਜਾਬ ਪੁਲਸ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਨੇ ਭਾਗ ਲਿਆ। 'ਹਾਫ ਮੈਰਾਥਨ' ਨੂੰ ਰੋਟਰੀ ਕਲੱਬ ਦੇ ਚੇਅਰਮੈਨ ਐੱਚ. ਪੀ. ਐੱਸ. ਵਿਰਕ ਨੇ ਝੰਡੀ ਦੇ ਕੇ ਰਵਾਨਾ ਕੀਤਾ। ਆਰ. ਸੀ. ਸਿੰਘ ਆਈ. ਜੀ. ਸੈਕਟਰੀ-ਟੂ-ਅਡਵਾਈਜ਼ਰ ਯੂਨਾਈਟਿਡ ਨੇਸ਼ਨ ਅਤੇ ਏ. ਡੀ. ਜੀ. ਪੀ. ਕੁਲਦੀਪ ਸਿੰਘ ਨੇ ਵੀ ਮੈਰਾਥਨ 'ਚ ਭਾਗ ਲਿਆ, ਜੋ ਕਾਲਜ ਕੰਪਲੈਕਸ ਤੋਂ ਸ਼ੁਰੂ ਹੋ ਕੇ ਲਿੰਕ ਰੋਡ ਦਸੂਹਾ ਮੰਡ ਪੰਧੇਰ ਰਸ਼ਪਾਲਮਾ ਤੱਕ ਗਈ ਅਤੇ ਇਸ ਤੋਂ ਬਾਅਦ ਕਾਲਜ ਕੰਪਲੈਕਸ ਵਿਖੇ ਹੀ ਸਮਾਪਤ ਹੋਈ।
ਵਿਧਾਇਕ ਅਰੁਣ ਮਿੱਕੀ ਡੋਗਰਾ, ਐੱਸ. ਐੱਸ. ਪੀ. ਜੇ. ਏਲੀਚੇਲਿਅਨ, ਰੋਟਰੀ ਕਲੱਬ ਦੇ ਚੇਅਰਮੈਨ ਐੱਚ. ਪੀ. ਐੱਸ. ਵਿਰਕ, ਐੱਸ. ਡੀ. ਐੱਮ. ਡਾ. ਹਿਮਾਂਸ਼ੂ ਅਗਰਵਾਲ, ਕਾਲਜ ਕਮੇਟੀ ਦੇ ਮੈਨੇਜਰ ਗੁਰਪ੍ਰੀਤ ਸਿੰਘ ਵਿੱਕਾ ਚੀਮਾ, ਡਾ. ਗੁਲਵਿੰਦਰ ਸਿੰਘ, ਅਰੁਣਦੀਪ ਸਿੰਘ, ਰਾਕੇਸ਼ ਚੰਦਰ ਆਦਿ ਹਾਜ਼ਰ ਸਨ। ਉਪਰੰਤ ਕਾਲਜ ਕੰਪਲੈਕਸ ਵਿਖੇ ਡਰੱਗਜ਼ ਵਿਰੋਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਸ਼ੁਰੂ ਹੋਣ 'ਤੇ ਸਾਬਕਾ ਡੀ. ਜੀ. ਪੀ. ਐੱਸ. ਐੱਸ. ਵਿਰਕ, ਰੋਟਰੀ ਕਲੱਬ ਦੇ ਚੇਅਰਮੈਨ ਐੱਚ. ਪੀ. ਐੱਸ. ਵਿਰਕ, ਆਈ. ਜੀ. ਜ਼ੋਨਲ ਅਰਪਿਤ ਸ਼ੁਕਲਾ ਅਤੇ ਹੋਰ ਅਧਿਕਾਰੀਆਂ ਨੇ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ। 


ਐੱਸ. ਐੱਸ. ਢਿੱਲੋਂ ਡੀ. ਜੀ. ਪੀ. ਲਾਅ ਐਂਡ ਆਰਡਰ, ਜਸਕਰਨ ਸਿੰਘ ਡੀ. ਆਈ. ਜੀ. ਜਲੰਧਰ, ਰਜਿੰਦਰ ਸਿੰਘ ਡੀ. ਸੀ. ਪੀ. ਜਲੰਧਰ, ਰਣਜੀਤ ਸਿੰਘ, ਰਣਵੀਰ ਸਿੰਘ, ਐੱਸ. ਡੀ. ਐੱਮ. ਡਾ. ਹਿਮਾਂਸ਼ੂ ਅਗਰਵਾਲ, ਕੋਮਲ ਮਿੱਤਲ ਐੱਸ. ਡੀ. ਐੱਮ., ਐੱਸ. ਪੀ. ਹੈੱਡ ਕੁਆਰਟਰ ਬਲਵੀਰ ਸਿੰਘ, ਡੀ. ਐੱਸ. ਪੀ. ਰਜਿੰਦਰ ਸਿੰਘ, ਡੀ. ਐੱਸ. ਪੀ. ਰਵਿੰਦਰ ਸਿੰਘ, ਥਾਣਾ ਮੁਖੀ ਪਲਵਿੰਦਰ ਸਿੰਘ, ਕੇ. ਐੱਸ. ਚੀਮਾ, ਦਵਿੰਦਰ ਕੁਮਾਰ, ਸੰਜੇ ਰੰਜਨ, ਡੀ. ਆਰ. ਰੰਜਨ, ਵਿਸ਼ਾਲ ਪੁਰੀ, ਸੁਖਵਿੰਦਰ ਸਿੰਘ, ਲਲਿਤ ਕੁੰਦਰਾ, ਸੰਜੀਵ ਸ਼ਰਮਾ, ਕੁਲਵਿੰਦਰ ਸਿੰਘ, ਡਾ. ਗੁਲਵਿੰਦਰ ਸਿੰਘ, ਕੁਮਾਰ ਸੈਣੀ, ਸ਼ਰਨਜੀਤ ਸਿੰਘ, ਪ੍ਰਦੀਪ ਅਰੋੜਾ, ਨੀਰਜ ਵਾਲੀਆ, ਵਿਜੇ ਤੁੱਲੀ, ਡਾ. ਐੱਸ. ਪੀ. ਸਿੰਘ, ਵਿਕਰਾਂਤ, ਸਮੂਹ ਰੋਟੇਰੀਅਨਜ਼ ਤੇ ਹੋਰ ਸ਼ਖ਼ਸੀਅਤਾਂ 'ਚ ਜਗਦੀਸ਼ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਦੀਪ ਗਗਨ ਸਿੰਘ, ਅਜਮੇਰਪਾਲ ਸਿੰਘ, ਪ੍ਰਸ਼ੋਤਮ ਸਿੰਘ ਦੇਵੀਦਾਸ, ਪ੍ਰਿੰ. ਨਰਿੰਦਰ ਕੌਰ ਘੁੰਮਣ, ਪ੍ਰਿੰ. ਸੁਰਜੀਤ ਕੌਰ ਬਾਜਵਾ, ਇੰਦਰਪਾਲ ਸਿੰਘ ਧੰਨਾ, ਮੰਗਜੀਤ ਸਿੰਘ, ਸੁਰਜੀਤ ਸਿੰਘ ਕੈਰੇ, ਧਰਮਿੰਦਰ ਸਿੰਘ, ਅਮਰੀਕ ਸਿੰਘ ਗੱਗੀ, ਕਰਮਬੀਰ ਸਿੰਘ ਘੁੰਮਣ ਆਦਿ ਹਾਜ਼ਰ ਸਨ। 

ਇਸ ਮੌਕੇ ਉੱਘੇ ਗਾਇਕ ਹੰਸ ਰਾਜ ਹੰਸ ਨੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਖ਼ਤਮ ਕਰਨ ਲਈ ਗੀਤ ਵੀ ਪੇਸ਼ ਕੀਤੇ। ਸਮਾਗਮ ਦੌਰਾਨ ਡੀ. ਜੀ. ਪੀ. ਲਾਅ ਐਂਡ ਆਰਡਰ ਐੱਸ. ਐੱਸ. ਢਿੱਲੋਂ ਨੇ ਕਿਹਾ ਕਿ ਨਸ਼ਿਆਂ 'ਤੇ ਪੁਲਸ ਨੇ ਪੂਰੀ ਤਰ੍ਹਾਂ ਦਬਾਅ ਬਣਾ ਲਿਆ ਹੈ। ਨਸ਼ੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਦੇ ਹਨ। ਇਸ ਲਈ ਨੌਜਵਾਨਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੋਕੇ ਨੌਜਵਾਨ ਚਿੱਟੇ ਦੇ ਨਸ਼ੇ ਦੀ ਦਲਦਲ 'ਚ ਫਸ ਗਏ ਹਨ। ਉਨ੍ਹਾਂ ਨੌਜਵਾਨਾਂ ਨੂੰ ਚਿੱਟੇ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।