ਹਜ ਯਾਤਰਾ 2020 ਲਈ ਨਹੀਂ ਜਾ ਸਕਣਗੇ ਭਾਰਤੀ ''ਜਾਏਰੀਨ-ਏ-ਹਜ'', ਵਾਪਸ ਹੋਣਗੇ ਪੈਸੇ

06/06/2020 12:43:35 PM

ਜਲੰਧਰ (ਮਜ਼ਹਰ)— ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਚਲਦਿਆਂ ਸਾਊਦੀ ਅਰਬ ਨੇ ਬਹੁਤ ਘੱਟ ਗਿਣਤੀ 'ਚ ਹਜ ਕਰਵਾਉਣ ਦੀ ਫੈਸਲਾ ਕੀਤਾ ਹੈ। ਫੈਸਲੇ 'ਚ ਭਾਰਤ ਤੋਂ ਇਕ ਵੀ ਭਾਰਤੀ ਜਾਏਰੀਨ-ਏ-ਹਜ ਮੱਕਾ ਨਹੀਂ ਜਾ ਸਕਣਗੇ।

ਇਹ ਵੀ ਪੜ੍ਹੋ: ਜਲੰਧਰ 'ਚ ਹਾਈ ਪ੍ਰੋਫਾਈਲ ਜੂਏ ਦੇ ਅੱਡੇ ਦਾ ਪਰਦਾਫਾਸ਼, NRI ਦੀ ਕੋਠੀ 'ਚੋਂ ਹਥਿਆਰਾਂ ਸਣੇ 11 ਲੋਕ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਦੋਂ ਤੋਂ ਅੱਜ ਤੱਕ ਮੱਕਾ ਸ਼ਰੀਫ 'ਚ ਉਮਰਾ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਸਾਊਦੀ ਹਜ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹਜ ਲਈ ਬਹੁਤ ਘੱਟ ਗਿਣਤੀ 'ਚ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ 'ਚੋਂ ਭਾਰਤ ਤੋਂ ਇਕ ਵੀ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਪੂਰਥਲਾ ਪੁਲਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਨੂੰ ਕੀਤਾ ਜ਼ਬਤ

ਹਜ ਕਮੇਟੀ ਆਫ ਇੰਡੀਆ ਵੱਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ਨੇ ਹਜ ਲਈ ਪੈਸੇ ਜਮ੍ਹਾ ਕੀਤੇ ਸਨ, ਉਨ੍ਹਾਂ ਦੇ ਪੂਰੇ ਪੈਸੇ ਹਜ ਕਮੇਟੀ ਆਫ ਇੰਡੀਆ ਵਾਪਸ ਕਰੇਗੀ। ਹਜ ਕਮੇਟੀ ਆਫ ਇੰਡੀਆ ਦੇ ਚੀਫ ਐਗਜ਼ੀਕਿਊਟਿਵ ਅਫਸਰ ਮਕਸੂਦ ਅਹਿਮਦ ਖਾਨ ਤੋਂ ਜਦੋਂ ਇਸ ਸਿਲਸਿਲੇ 'ਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਊਦੀ ਸਰਕਾਰ ਦਾ ਫੈਸਲਾ ਹੈ। ਇਸ 'ਚ ਅਸੀਂ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਵਿੱਤਰ ਹਜ ਲਈ ਜਿਹੜੇ ਲੋਕਾਂ ਨੇ ਪੈਸੇ ਜਮ੍ਹਾ ਕਰਵਾਏ ਹਨ, ਉਨ੍ਹਾਂ ਦੇ ਪੈਸੇ ਹਜ ਕਮੇਟੀ ਆਫ ਇੰਡੀਆ ਵਾਪਸ ਕਰੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਾਬ ਦੀ ਤਸਕਰੀ 'ਤੇ ਆਖਿਰ ਕੈਪਨਟ ਨੇ ਤੋੜੀ ਚੁੱਪ, ਐੱਸ. ਆਈ. ਟੀ. ਗਠਿਤ ਕਰਨ ਦਾ ਐਲਾਨ

shivani attri

This news is Content Editor shivani attri