ਹੁਣ ਫਗਵਾੜਾ 'ਚ ਪਹੁੰਚਿਆ ਵਾਲ ਕੱਟਣ ਵਾਲਾ 'ਭੂਤ', ਟੀ. ਵੀ. ਦੇਖਦੇ-ਦੇਖਦੇ ਕੱਟੀ ਗਈ ਲੜਕੀ ਦੀ ਗੁੱਤ (pics)

08/10/2017 12:05:50 PM

ਫਗਵਾੜਾ(ਜਲੋਟਾ)— ਫਗਵਾੜਾ ਦੇ ਨਜ਼ਦੀਕੀ ਪਿੰਡ ਪਲਾਹੀ 'ਚ ਬੁੱਧਵਾਕ ਦੀ ਰਾਤ ਉਸ ਸਮੇਂ ਭੜਥੂ ਪੈ ਗਿਆ ਜਦੋਂ ਇਕ ਲੜਕੀ, ਜੋ ਆਪਣੇ ਘਰ ਟੀ. ਵੀ. ਦੇਖ ਰਹੀ ਸੀ, ਅਚਾਨਕ ਉਸ ਦੀ ਗੁੱਤ ਕੱਟੀ ਗਈ। ਪੀੜਤਾ ਬਨੀ ਜੋਤੀ ਪੁੱਤਰੀ ਸਤਪਾਲ ਨੇ ਦੱਸਿਆ ਕਿ ਜਦੋਂ ਉਸ ਦੀ ਗੁੱਤ ਕੱਟ ਹੋਈ ਤਾਂ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ। ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦੀ ਉਸ ਦੀ ਗੁੱਤ ਕੱਟ ਕੇ ਜ਼ਮੀਨ 'ਤੇ ਡਿੱਗੀ ਪਈ ਸੀ। 
ਪੀੜਤਾ ਜੋਤੀ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਦੀ ਸੂਚਨਾ ਪੁਲਸ ਥਾਣਾ ਸਦਰ ਨੂੰ ਦੇ ਦਿੱਤੀ ਹੈ। ਦੇਰ ਰਾਤ ਪੁਲਸ ਥਾਣਾ ਦੀ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ 'ਚ ਵਾਪਰ ਰਹੀਆਂ ਵਾਲਾਂ ਨੂੰ ਕੱਟਣ ਦੀਆਂ ਘਟਨਾਵਾਂ ਨੇ ਚਾਰੋ ਪਾਸੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਸਭ ਤੋਂ ਵੱਧ ਘਟਨਾਵਾਂ ਪੰਜਾਬ 'ਚ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੇ ਇਸੇ ਡਰ ਕਰਕੇ ਆਪਣੇ ਘਰਾਂ ਦੇ ਬਾਹਰ ਨਿੰਮ ਅਤੇ ਨਿੰਬੂ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ। ਮਾਮਲੇ ਦੀ ਸੂਚਨਾ ਥਾਣਾ ਸਦਰ ਨੂੰ ਦੇ ਦਿੱਤੀ ਗਈ ਹੈ।