ਹੱਡਾ ਰੋੜੀ ਤੋਂ ਪਰੇਸ਼ਾਨ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਮੁਕਤਸਰ-ਫਿਰੋਜ਼ਪੁਰ ਰੋਡ 'ਤੇ ਲਗਾਇਆ ਜਾਮ

12/12/2017 2:20:36 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਹੱਡਾ ਰੋੜੀ ਤੋਂ ਪਰੇਸ਼ਾਨ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਮੁਕਤਸਰ ਫਿਰੋਜ਼ਪੁਰ ਰੋਡ ਤੇ ਜਾਮ ਲਗਾਇਆ ਗਿਆ। ਇਸ ਜਾਮ ਨੂੰ ਹਟਾਉਣ ਲਈਂ ਤਹਿਸੀਲਦਾਰ ਵਲੋਂ ਮੌਕੇ 'ਤੇ ਪਹੁੰਚ ਕੇ ਜਾਮ ਖੁਲਵਾਇਆ ਗਿਆ ਇਸ ਮੌਕੇ ਹੱਡਾਂ ਰੋੜੀ ਦੇ ਠੇਕੇਦਾਰ ਰਾਕੇਸ਼ ਕੁਮਾਰ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਤੋਂ ਇਲਾਵਾ ਕਿਸੇ ਹੋਰ ਇਲਾਕੇ ਦਾ ਕੋਈ ਮਾਲ ਨਹੀਂ ਸੁੱਟਿਆ ਜਾਵੇਗਾ ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੱਡਾ ਰੋੜੀ ਦੇ ਨੇੜਲੇ ਪਿੰਡਾਂ ਵਾਲਿਆ ਦਾ ਰੋਸ ਹੈ ਕਿ ਹੱਡਾਂ ਰੋੜੀ ਦੀ ਜਗ੍ਹਾ ਕੇਵਲ ਚਾਰ ਕਨਾਲ ਦਸ ਮਰਲੇ ਹੈ ਪਰ ਜਿਵੇਂ ਜਿਵੇਂ ਬਾਹਰੋਂ ਮਾਲ ਲਿਆਕੇ ਇਸ ਜਗ੍ਹਾ 'ਤੇ ਸੁੱਟਿਆ ਜਾਂਦਾ ਹੈ ਜਗ੍ਹਾ ਥੋੜੀ ਹੋਣ ਕਾਰਨ ਜ਼ਿਮੀਦਾਰ ਦੀ ਖੇਤੀ ਵਾਲੀ ਜਗ੍ਹਾ ਰੋਕੀ ਜਾ ਰਹੀ ਹੈ ਤੇ ਹੋਰ ਵੀ ਦੋਸ਼ ਲਾਏ ਕੇ ਇਸ ਜਗ੍ਹਾ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਅਵਾਰਾ ਕੁੱਤੇ ਸਕੂਲ ਜਾਂਦੇ ਬੱਚਿਆ ਨੂੰ ਵੀ ਕੱਟ ਲੈਂਦੇ ਹਨ, ਜਿਸ ਨਾਲ ਬੱਚਿਆਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਇਸ ਨਾਲ ਇਲਾਕੇ 'ਚ ਗੰਦੀ ਬਦਬੂ ਫੈਲੀ ਰਹਿੰਦੀ ਹੈ, ਜਿਸ ਨਾਲ ਇਲਾਕੇ ਭਰ 'ਚ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਮੌਕੇ ਜਾਮ ਹਟਾਉਣ ਪਹੁੰਚੇ ਪੁਲਸ ਮੁਲਾਜ਼ਮ ਨੇ ਠੇਕੇਦਾਰ ਤੇ ਪਿੰਡ ਦੇ ਲੋਕਾਂ ਵਿਚਾਲੇ ਸਮਝੌਤਾ ਕਰਵਾਕੇ ਜਾਮ ਖੁਲਵਾ ਦਿੱਤਾ ਤੇ ਟਰੈਫਿਕ ਚਾਲੂ ਕਰਵਾਇਆ ਗਿਆ। ਇਸ ਮੌਕੇ ਤਹਿਸੀਲਦਾਰ ਵਲੋਂ ਵੀ ਠੇਕੇਦਾਰ ਨੂੰ ਹਦਾਇਤ ਕੀਤੀ ਗਈ ਕਿ ਇਸ ਹੱਡਾਂ ਰੋੜੀ 'ਚ ਬਾਹਰ ਤੋਂ ਕੋਈ ਵੀ ਮਾਲ ਨਹੀਂ ਲਿਆਂਦਾ ਜਾਵੇ, ਜੇਕਰ ਇਸ ਤਰ੍ਹਾਂ ਕਰਦਾ ਠੇਕੇਦਾਰ ਫੜਿਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੋਕ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਜਗ੍ਹਾ ਦੀ ਮਿਣਤੀ ਕਰਕੇ ਚਾਰਦੀਵਾਰੀ ਕਰਵਾਈ ਜਾਏ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ।