ਜਿਮਖਾਨਾ ਕਲੱਬ ਚੋਣਾਂ: ਕਿਸ ਦੇ ਸਿਰ ਸਜੇਗਾ ਜਿਮਖਾਨਾ ਦਾ ਤਾਜ, ਫੈਸਲਾ ਅੱਜ

07/14/2019 12:19:30 PM

ਜਲੰਧਰ (ਅਸ਼ਵਨੀ ਖੁਰਾਣਾ)— ਜਿਮਖਾਨਾ ਕਲੱਬ ਦੀਆਂ ਚੋਣਾਂ ਅੱਜ ਯਾਨੀ 14 ਜੁਲਾਈ ਨੂੰ ਹੋ ਰਹੀਆਂ ਹਨ, ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ। ਸਾਰੇ ਸ਼ਹਿਰ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਅਗਲੇ 2 ਸਾਲਾਂ ਲਈ ਜਿਮਖਾਨਾ ਦਾ ਤਾਜ ਕਿਸ ਦੇ ਸਿਰ 'ਤੇ ਸਜਦਾ ਹੈ ਅਤੇ ਕੌਣ ਵੋਟਾਂ ਦੀ ਗਿਣਤੀ ਤੋਂ ਬਾਅਦ ਨਿਰਾਸ਼ ਪਰਤਦਾ ਹੈ। ਇਨ੍ਹਾਂ ਚੋਣਾਂ ਦੌਰਾਨ ਜਿਮਖਾਨਾ ਕਲੱਬ ਦੇ 3815 ਮੈਂਬਰ ਵੋਟਰ ਦੇ ਤੌਰ 'ਤੇ 53000 ਵੋਟਾਂ ਪਾ ਕੇ 14 ਮੈਂਬਰੀ ਟੀਮ ਦੀ ਚੋਣ ਕਰਨਗੇ ਜੋ ਅਗਲੇ 2 ਸਾਲ ਤੱਕ ਕਲੱਬ 'ਤੇ ਕਾਬਿਜ਼ ਰਹੇਗੀ। ਇਸ ਵਾਰ 2 ਗਰੁੱਪਾਂ ਅਚੀਵਰਸ ਅਤੇ ਪ੍ਰੋਗਰੈਸਿਵ 'ਚ ਫਸਵੀਂ ਟੱਕਰ ਹੈ ਪਰ ਸੈਕਰੇਟਰੀ ਅਹੁਦੇ ਲਈ ਤਿਕੋਣਾ ਮੁਕਾਬਲਾ ਹੈ। 4 ਅਹੁਦੇਦਾਰਾਂ ਅਤੇ 10 ਐਗਜ਼ੀਕਿਊਟਿਵ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਦੋਵੇਂ ਗਰੁੱਪ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।

8 ਤੋਂ 5 ਵਜੇ ਤੱਕ ਹੋਵੇਗੀ ਵੋਟਿੰਗ
ਕਲੱਬ ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਦਾ ਕੰਮ ਵੀ ਉਸੇ ਹਾਲ 'ਚ ਕੀਤਾ ਜਾਵੇਗਾ ਜੋ ਕਰੀਬ 6 ਵਜੇ ਸ਼ੁਰੂ ਹੋਣਗੀਆਂ ਅਤੇ ਸਾਰੇ ਅਹੁਦੇਦਾਰਾਂ ਦੇ ਨਤੀਜੇ ਸ਼ਾਮ 8 ਵਜੇ ਤੱਕ ਆ ਜਾਣ ਦੀ ਉਮੀਦ ਹੈ। ਐਗਜ਼ੀਕਿਊਟਿਵ ਅਹੁਦੇ ਲਈ 18 ਉਮੀਦਵਾਰ ਮੈਦਾਨ ਵਿਚ ਹਨ, ਇਸ ਲਈ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਲੰਬੀ ਚੱਲਣ ਦੀ ਸੰਭਾਵਨਾ ਹੈ। ਐਗਜ਼ੀਕਿਊਟਿਵ ਦੇ ਨਤੀਜੇ ਰਾਤ 11 ਤੋਂ ਬਾਅਦ ਹੀ ਆਉਣ ਦੀ ਸੰਭਾਵਨਾ ਹੈ। ਭਾਵੇਂ ਪ੍ਰਸ਼ਾਸਨ ਨੇ ਇਸ ਵਾਰ ਵੋਟਾਂ ਦੀ ਗਿਣਤੀ ਲਈ 2 ਟੇਬਲ ਲਗਾਏ ਹਨ। ਦੋਵਾਂ ਗਰੁੱਪਾਂ 'ਚ ਕਿਉਂਕਿ ਤਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਇਸ ਲਈ ਵੋਟਾਂ ਪਾਉਣ ਅਤੇ ਵੋਟਾਂ ਦੀ ਗਿਣਤੀ ਦੌਰਾਨ ਹੰਗਾਮੇ ਦੀ ਸੰਭਾਵਨਾ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਜਲੰਧਰ ਪੁਲਸ ਨੇ ਸੁਰੱਖਿਆ ਦੇ ਵਧੀਕ ਇੰਤਜ਼ਾਮ ਕੀਤੇ ਹਨ। ਕਲੱਬ ਅੰਦਰ ਦਾਖਲ ਸਿਰਫ ਵੋਟਰ ਹੀ ਹੋ ਸਕਣਗੇ, ਜਦੋਂਕਿ ਕਲੱਬ ਦੀਆਂ ਬਾਹਰੀ ਸੜਕਾਂ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਜਾਵੇਗਾ। ਦੋਵਾਂ ਧਿਰਾਂ ਦੇ ਭਾਰੀ ਸਮਰਥਕ ਐਤਵਾਰ ਨੂੰ ਕਲੱਬ ਸਾਹਮਣੇ ਡੇਰਾ ਲਾਈ ਰੱਖਣਗੇ।

ਮੇਰਾ ਜਨੂੰਨ, ਮੇਰੀ ਈਮਾਨਦਾਰੀ ਹੀ ਮੇਰਾ ਮਿਸ਼ਨ : ਗੁਲਸ਼ਨ ਸ਼ਰਮਾ
ਸੈਕਰੇਟਰੀ ਅਹੁਦੇ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਨੂੰਨ ਅਤੇ ਉਨ੍ਹਾਂ ਦੀ ਈਮਾਨਦਾਰੀ ਹੀ ਉਨ੍ਹਾਂ ਦਾ ਮਿਸ਼ਨ ਹੈ, ਜਿਸ ਦੇ ਗਵਾਹ ਕਲੱਬ ਦੇ ਸਾਰੇ 4300 ਮੈਂਬਰ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਵਰਕਿੰਗ ਲਗਾਤਾਰ 14 ਸਾਲ ਕਲੱਬ ਵਿਚ ਵੇਖੀ ਹੈ। ਇਨ੍ਹਾਂ 14 ਸਾਲਾਂ ਦੌਰਾਨ ਐਗਜ਼ੀਕਿਊਟਿਵ ਤੋਂ ਲੈ ਕੇ ਜੁਆਇੰਟ ਸੈਕਰੇਟਰੀ ਅਤੇ ਫਿਰ ਸੈਕਰੇਟਰੀ ਅਤੇ ਵਾਈਸ ਪ੍ਰੈਜ਼ੀਡੈਂਟ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਕਲੱਬ ਨੂੰ ਵਧੀਆ ਸੇਵਾਵਾਂ ਦਿੱਤੀਆਂ ਅਤੇ ਹਮੇਸ਼ਾ ਈਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ। ਹਰ ਮਾਮਲੇ ਵਿਚ ਮੈਂਬਰਾਂ ਦੀਆਂ ਸਹੂਲਤਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਲਏ। ਕਲੱਬ ਦੇ ਤੰਬੋਲਾ 'ਚ ਕਾਰ ਜਿਹੇ ਪ੍ਰਾਈਜ਼ ਲਿਆ ਕੇ ਨਾ ਸਿਰਫ ਉਤਰੀ ਭਾਰਤ 'ਚ ਇਕ ਰਿਕਾਰਡ ਬਣਾਇਆ, ਸਗੋਂ ਕਲੱਬ ਦੀ ਲਾਈਵ ਕਿਚਨ ਅਤੇ ਵਿਕਾਸ ਦੇ ਹੋਰ ਪ੍ਰਾਜੈਕਟਾਂ ਨੂੰ ਸਹੀ ਢੰਗ ਨਾਲ ਸਿਰੇ ਚਾੜ੍ਹ ਕੇ ਆਪਣੀ ਪ੍ਰਸ਼ਾਸਨਿਕ ਸਮਰੱਥਾ ਅਤੇ ਮਜ਼ਬੂਤ ਪਕੜ ਦਾ ਸਬੂਤ ਵੀ ਦਿੱਤਾ।


ਕਲੀਨ ਸਵੀਪ ਕਰੇਗਾ ਪ੍ਰੋਗਰੈਸਿਵ ਗਰੁੱਪ : ਕੋਕੀ ਸ਼ਰਮਾ
ਪ੍ਰੋਗਰੈਸਿਵ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਕਮਲ ਸ਼ਰਮਾ ਕੋਕੀ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਚੋਣਾਂ 'ਚ ਉਨ੍ਹਾਂ ਦੇ ਗਰੁੱਪ ਨੂੰ ਭਾਰੀ ਸਮਰਥਨ ਮਿਲਿਆ, ਉਸ ਨਾਲ ਕਲੀਨ ਸਵੀਪ ਜਿੱਤ ਹੋਵੇਗੀ ਕਿਉਂਕਿ ਕਲੱਬ ਮੈਂਬਰ ਸਮਰਪਿਤ, ਮਜ਼ਬੂਤ, ਈਮਾਨਦਾਰ ਅਕਸ ਵਾਲੇ ਲੋਕਾਂ ਨੂੰ ਕਲੱਬ ਦੀ ਕਮਾਨ ਸੌਂਪਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰੈਸਿਵ ਗਰੁੱਪ ਆਪਣੇ ਵਿਜ਼ਨ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਅਗਲੇ 2 ਸਾਲਾਂ ਦੌਰਾਨ ਕਲੱਬ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਲੱਬ ਮੈਂਬਰ ਉਨ੍ਹਾਂ ਦੇ ਗਰੁੱਪ ਤੋਂ ਜੋ ਆਸਾਂ ਲਾਈ ਬੈਠੇ ਹਨ, ਉਹ ਹਰ ਹਾਲ ਵਿਚ ਪੂਰੀਆਂ ਕੀਤੀਆਂ ਜਾਣਗੀਆਂ।

ਕਲੱਬ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਕਰਾਂਗੇ : ਸੌਰਵ ਖੁੱਲਰ
ਪ੍ਰੋਗਰੈਸਿਵ ਦੇ ਜੁਆਇੰਟ ਸੈਕਰੇਟਰੀ ਅਹੁਦੇ ਦੇ ਉਮੀਦਵਾਰ ਸੌਰਵ ਖੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਰੁੱਪ ਸੱਤਾ 'ਚ ਆਉਣ ਤੋਂ ਬਾਅਦ ਕਲੱਬ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਕਰੇਗਾ। ਹਰ ਸਹੂਲਤ ਨੂੰ ਅਪਗ੍ਰੇਡ ਕਰਕੇ ਉਸਦੀ ਕੁਆਲਿਟੀ ਅਤੇ ਸਰਵਿਸ ਨੂੰ ਵਧਾਇਆ ਜਾਵੇਗਾ। ਕਲੱਬ ਦੀ ਪਾਰਕਿੰਗ ਤੋਂ ਲੈ ਕੇ ਛੋਟੇ ਤੋਂ ਛੋਟੇ ਕੰਮਾਂ ਨੂੰ ਵੀ ਮੈਂਬਰਾਂ ਦੀ ਸਲਾਹ ਦੇ ਆਧਾਰ 'ਤੇ ਕਰਵਾਇਆ ਜਾਵੇਗਾ। ਵੱਖ-ਵੱਖ ਸਹੂਲਤਾਂ ਦੇ ਰੇਟਾਂ 'ਤੇ ਮੁੜ ਵਿਚਾਰ ਹੋਵੇਗਾ ਅਤੇ ਕਲੱਬ ਦੇ ਹਰ ਸਿਸਟਮ 'ਚ ਪਾਰਦਰਸ਼ਤਾ ਕਾਇਮ ਰੱਖੀ ਜਾਵੇਗੀ।

ਸਾਫ ਅਤੇ ਤੇਜ਼ਤਰਾਰ ਅਕਸ ਵਾਲੇ ਉਮੀਦਵਾਰ ਹਨ ਰਾਜੂ ਸਿੱਧੂ
ਪ੍ਰੋਗਰੈਸਿਵ ਗਰੁੱਪ ਦੇ ਕੈਸ਼ੀਅਰ ਅਹੁਦੇ ਦੇ ਉਮੀਦਵਾਰ ਰਾਜੂ ਸਿੱਧੂ ਨੇ ਜਿਸ ਤਰ੍ਹਾਂ ਇਨ੍ਹਾਂ ਚੋਣਾਂ 'ਚ ਆਪਣੀ ਪ੍ਰਚਾਰ ਮੁਹਿੰਮ ਚਲਾਈ ਅਤੇ ਕਲੱਬ ਮੈਂਬਰਾਂ ਤੱਕ ਆਪਣੀ ਪਹੁੰਚ ਬਣਾਈ। ਉਸ ਨਾਲ ਰਾਜੂ ਸਿੱਧੂ ਦਾ ਅਕਸ ਤੇਜ਼ ਤਰਾਰ ਅਤੇ ਸਾਫ ਅਕਸ ਵਾਲੇ ਉਮੀਦਵਾਰ ਦੇ ਤੌਰ 'ਤੇ ਬਣਿਆ ਹੈ। ਕਲੱਬ ਵਿਚ ਬਤੌਰ ਐਗਜ਼ੀਕਿਊਟਿਵ ਰਹਿੰਦਿਆਂ ਰਾਜੂ ਸਿੱਧੂ ਨੇ ਜਿਸ ਤਰ੍ਹਾਂ ਕਲੱਬ ਦ ੇ ਹਰ ਪੱਖ ਦੇ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਅਤੇ ਕਲੱਬ ਨੂੰ ਪੂਰਾ ਸਮਾਂ ਦੇ ਕੇ ਉਸ ਨੂੰ ਚਲਾਇਆ। ਉਸ ਦੀ ਚਰਚਾ ਅਜੇ ਤੱਕ ਕਲੱਬ ਮੈਂਬਰਾਂ ਦੀ ਜ਼ੁਬਾਨ 'ਤੇ ਹੈ। ਇਕ ਬਿਲਡਰ ਅਤੇ ਸਫਲ ਕਾਰੋਬਾਰੀ ਹੋਣ ਵਜੋਂ ਸਿੱਧੂ ਨੂੰ ਐਡਮਿਨਿਸਟ੍ਰੇਸ਼ਨ ਅਤੇ ਫਾਈਨਾਂਸ ਦੀ ਚੰਗੀ ਸਮਝ ਹੈ ਅਤੇ ਸਟਾਫ 'ਤੇ ਵੀ ਪਕੜ ਬਣਾਉਣ ਵਿਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਇਸ ਵਾਰ ਰਾਜੂ ਸਿੱਧੂ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲਿਆ ਹੈ।

ਬਿਲੀਅਰਸ, ਵਕੀਲ ਅਤੇ ਸੀ. ਏ. ਤਰੁਣ ਸਿੱਕਾ ਦੇ ਪੱਖ 'ਚ
ਸੈਕਰੇਟਰੀ ਅਹੁਦੇ ਦੇ ਉਮੀਦਵਾਰ ਤਰੁਣ ਸਿੱਕਾ ਨੂੰ ਇੰਡਸਟਰੀ ਤੋਂ ਬਾਅਦ ਹੁਣ ਕਲੱਬ ਦੇ ਬਿਲੀਅਰਸ ਗਰੁੱਪ, ਵਕੀਲਾਂ, ਸੀ. ਏ. ਆਦਿ ਪ੍ਰੋਫੈਸ਼ਨਲਸ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇਨ੍ਹਾਂ ਗਰੁੱਪਾਂ ਨੇ ਆਪਣੀਆਂ ਮੀਟਿੰਗਾਂ ਦੌਰਾਨ ਤਰੁਣ ਸਿੱਕਾ ਟੀਮ ਨੂੰ ਬੁਲਾ ਕੇ ਉਨ੍ਹਾਂ ਦਾ ਵਿਜ਼ਨ ਜਾਣਿਆ ਅਤੇ ਉਸਦੀ ਸ਼ਲਾਘਾ ਕੀਤੀ। ਅਚੀਵਰਸ ਗਰੁੱਪ ਆਉਂਦਿਆਂ ਹੀ ਸਾਰੀਆਂ ਸਹੂਲਤਾਂ ਦੇ ਰੇਟਾਂ 'ਤੇ ਮੁੜ ਵਿਚਾਰ ਕਰੇਗਾ ਅਤੇ ਨਵੇਂ ਸਿਰੇ ਤੋਂ ਸਹੂਲਤਾਂ ਦੇ ਚਾਰਜ ਤੈਅ ਕੀਤੇ ਜਾਣਗੇ। ਕੈਟਰਿੰਗ, ਸਰਵਿਸ ਅਤੇ ਨਵੇਂ ਬਣੇ ਕੌਫੀ ਲਾਊਂਜ਼ ਦੇ ਸਿਸਟਮ 'ਚ ਤੁਰੰਤ ਸੁਧਾਰ ਲਿਆਉਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਮਾਮਲਿਆਂ ਵਿਚ ਕਲੱਬ ਦੀਆਂ ਸ਼ਿਕਾਇਤਾਂ ਜਲਦੀ ਦੂਰ ਹੋ ਸਕਣ। ਕਲੱਬ ਨੂੰ ਚਲਾਉਣ ਦੀ ਜ਼ਿੰਮੇਵਾਰੀ ਵਿਚ ਕਲੱਬ ਮੈਂਬਰਾਂ 'ਤੇ ਆਧਾਰਿਤ ਐਡਵਾਈਜ਼ਰੀ ਬੋਰਡ ਦੀ ਸਮੇਂ-ਸਮੇਂ 'ਤੇ ਸਲਾਹ ਲਈ ਜਾਵੇਗੀ। ਸਟਾਫ ਨੂੰ ਵੀ ਜਵਾਬਦੇਹ ਬਣਾਇਆ ਜਾਵੇਗਾ ਤਾਂ ਜੋ ਮੈਂਬਰਾਂ ਦੀ ਸਰਵਉੱਚਤਾ ਕਾਇਮ ਰਹੇ ਅਤੇ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਉਹ ਸ਼ਹਿਰ ਦੇ ਇਲੀਟ ਕਲੱਬ ਦੇ ਮੈਂਬਰ ਹਨ। ਮੈਂਬਰਾਂ ਦੇ ਪਰਿਵਾਰਕ ਮਨੋਰੰਜਨ ਤੋਂ ਇਲਾਵਾ ਮਨੋਰੰਜਨ ਦੇ ਹੋਰ ਇੰਤਜ਼ਾਮ ਵੀ ਕੀਤੇ ਜਾਣਗੇ।

ਵਿਰਕ, ਕੁਕਰੇਜਾ ਅਤੇ ਸਲਿਲ ਨੂੰ ਸਲਾਹਿਆ
ਅਚੀਵਰਸ ਗਰੁੱਪ ਵੱਲੋਂ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਰਾਜੂ ਵਿਰਕ, ਕੈਸ਼ੀਅਰ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ ਅਤੇ ਜੁਆਇੰਟ ਸੈਕਰੇਟਰੀ ਦੇ ਉਮੀਦਵਾਰ ਸਲਿਲ ਗੁਪਤਾ ਦੀ ਪਿਛਲੀ ਟੀਮ ਵਿਚ ਕਾਰਗੁਜ਼ਾਰੀ ਨੂੰ ਕਾਫੀ ਸਲਾਹਿਆ ਜਾ ਰਿਹਾ ਹੈ। ਕਲੱਬ ਚੋਣਾਂ ਨੂੰ ਵੇਖਦਿਆਂ ਵੱਖ-ਵੱਖ ਗਰੁੱਪਾਂ ਦੀਆਂ ਹੋਈਆਂ ਮੀਟਿੰਗਾਂ ਵਿਚ ਵਿਰਕ, ਕੁਕਰੇਜਾ ਤੇਸਲਿਲ ਨੂੰ ਕਾਫੀ ਸਮਰਥਨ ਮਿਲਿਆ। ਇਨ੍ਹਾਂ ਮੀਟਿੰਗਾਂ 'ਚ ਤਿੰਨਾਂ ਉਮੀਦਵਾਰਾਂ ਨੇ ਕਲੱਬ ਪ੍ਰਤੀ ਆਪਣਾ ਵਿਜ਼ਨ ਸਪੱਸ਼ਟ ਕੀਤਾ ਅਤੇ ਕਿਹਾ ਕਿ ਕਲੱਬ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਕਰ ਕੇ,ਸਿਸਟਮ ਨੂੰ ਪਾਰਦਰਸ਼ੀ ਬਣਾਉਣ, ਪੈਸਿਆਂ ਨੂੰ ਸਹੀ ਢੰਗ ਨਾਲ ਖਰਚਣ, ਵੱਖ-ਵੱਖ ਸਹੂਲਤਾਂ ਅਤੇ ਕੈਟਰਿੰਗ ਵਿਚ ਸੁਧਾਰ ਲਿਆਉਣ ਅਤੇ ਵਾਤਾਵਰਣ ਪੱਖੋਂ ਕਲੱਬ ਨੂੰ ਹਰਿਆਵਲਾ ਅਤੇ ਸੋਹਣਾ ਬਣਾਉਣ ਲਈ ਅਚੀਵਰਸ ਦੀ ਟੀਮ ਪੂਰੀ ਤਰ੍ਹਾਂ ਸਮਰਪਿਤ ਹੈ।
ਕਲੱਬ ਮੈਂਬਰਾਂ ਦਾ ਇਕ-ਇਕ ਪੈਸਾ ਸਹੀ ਢੰਗ ਨਾਲ ਖਰਚ ਹੋਵੇ ਅਤੇ ਸਿਸਟਮ ਨੂੰ ਪਾਰਦਰਸ਼ੀ ਬਣਾਉਣਾ ਗਰੁੱਪ ਦਾ ਪਹਿਲਾ ਕੰਮ ਹੋਵੇਗਾ ਤਾਂ ਜੋ ਕਿਸੇ 'ਤੇ ਵੀ ਉਂਗਲ ਨਾ ਉਠ ਸਕੇ। ਇਸ ਤੋਂ ਇਲਾਵਾ ਕਲੱਬ ਵਿਚ ਕੈਟਰਿੰਗ, ਸਰਵਿਸ, ਗੇਮਸ ਅਤੇ ਸਮਾਰੋਹਾਂ ਦੇ ਆਯੋਜਨ ਵਿਚ ਕਈ ਸੁਧਾਰ ਕੀਤੇ ਜਾਣੇ ਹਨ,ਜਿਨ੍ਹਾਂ ਲਈ ਅਚੀਵਰਸ ਗਰੁੱਪ ਨੇ ਵਿਜ਼ਨ ਬਣਾਇਆ ਹੈ। ਮੈਂਬਰਾਂ ਦੇ ਸਹਿਯੋਗ ਨਾਲ ਵਿਜ਼ਨ ਡਾਕਿਊਮੈਂਟ ਪੂਰਾ ਕੀਤਾ ਜਾਵੇਗਾ ਅਤੇ ਕਲੱਬ ਨੂੰ ਹੋਰ ਸੋਹਣਾ ਬਣਾਇਆ ਜਾਵੇਗਾ।-ਸੁਮਿਤ ਸ਼ਰਮਾ ਸੀਰੀਅਲ ਨੰਬਰ 15
ਮੇਰੇ ਪਿਤਾ ਐੱਸ. ਐੱਸ. ਸੋਢੀ ਐਡਵੋਕੇਟ 1963, ਜਦੋਂਕਿ ਮੈਂ ਪਿਛਲੇ 20 ਸਾਲਾਂ ਤੋਂ ਕਲੱਬ ਦਾ ਨਿਯਮਿਤ ਮੈਂਬਰ ਹਾਂ। ਹਰ ਵੀਕੈਂਡ 'ਤੇ ਤੰਬੋਲਾ ਦਾ ਸੰਚਾਲਨ ਕਰਦੇ ਸਮੇਂ ਮੈਂ ਕਲੱਬ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਨੇੜਿਓਂ ਵੇਖਿਆ-ਪਰਖਿਆ ਹੈ, ਇਸ ਲਈ ਕਲੱਬ ਵਿਚ ਸਪੋਰਟਸ ਅਪਗ੍ਰੇਡੇਸ਼ਨ, ਤੰਬੋਲਾ ਨੂੰ ਸਹੀ ਸਰੂਪ ਦੇਣ, ਕੈਟਰਿੰਗ ਅਤੇ ਓਵਰਆਲ ਡਿਵੈੱਲਪਮੈਂਟ ਲਈ ਵਚਨਬੱਧ ਹਾਂ।-ਐਡਵੋਕੇਟ ਗੁਨਦੀਪ ਸਿੰਘ ਸੋਢੀ, ਸੀਰੀਅਲ ਨੰਬਰ 2
ਕਲੱਬ ਦੇ ਸਾਰੇ ਮੈਂਬਰਾਂ ਨੂੰ ਹਾਈਜਿਨਿੰਗ ਖਾਣਾ ਮਿਲੇ ਅਤੇ ਕਲੱਬ ਦੇ ਸਾਫ-ਸੁਥਰੇ ਮਾਹੌਲ ਨੂੰ ਬਣਾਉਣਾ ਪਹਿਲਾ ਕੰਮ ਹੋਵੇਗਾ। ਸਪੋਰਟਸ ਸਹੂਲਤਾਂ ਨੂੰ ਵਰਲਡ ਕਲਾਸ ਲੈਵਲ 'ਤੇ ਲਿਆ ਕੇ ਉਨ੍ਹਾਂ 'ਚ ਵਾਧਾ ਕਰਨਾ ਜ਼ਰੂਰੀ ਹੈ। ਕਲੱਬ 'ਚ ਮੈਡੀਕਲ ਸਹੂਲਤ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਹਰ ਸਹੂਲਤ ਦੀ ਵਧੀਆ ਮੇਨਟੀਨੈਂਸ ਹੋਣੀ ਜ਼ਰੂਰੀ ਹੈ।-ਨਿਤਿਨ ਬਹਿਲ ਸੀਰੀਅਲ ਨੰਬਰ 9

ਕਾਰਜਕਾਰਨੀ 'ਚ ਅਜਿਹੇ ਲੋਕਾਂ ਨੂੰ ਆਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਪ੍ਰਸ਼ਾਸਨਿਕ ਅਤੇ ਕੰਮ ਕਰਨ ਦਾ ਤਜਰਬਾ ਅਤੇ ਉਹ ਮੈਂਬਰਾਂ ਦੀ ਆਵਾਜ਼ ਬਣ ਸਕਣ। ਕਲੱਬ ਵਿਚ ਸਰਵਿਸ ਦੀ ਸਮੱਸਿਆ ਦੂਰ ਕਰਨ ਦੀ ਲੋੜ ਹੈ। ਕੈਟਰਿੰਗ ਵਿਚ ਸੁਧਾਰ, ਚੰਗੀ ਕਟਲਰੀ ਅਤੇ ਕਲੱਬ ਦੀ ਸਾਫ-ਸੁਥਰੀ ਕਿਚਨ ਤਰਜੀਹ ਹੋਣੀ ਚਾਹੀਦੀ ਹੈ।-ਸ਼ਾਲਿਨ ਜੋਸ਼ੀ ਸੀਰੀਅਲ ਨੰਬਰ 14

ਜੀ. ਪੀ. ਐੱਲ. ਅਤੇ ਸਪੋਰਟਸ ਕਾਰਨੀਵਾਲ ਜਿਹੇ ਆਯੋਜਨ ਕਲੱਬ ਵਿਚ ਜ਼ਿਆਦਾ ਗਿਣਤੀ ਵਿਚ ਹੋਣੇ ਚਾਹੀਦੇ ਹਨ ਤਾਂ ਜੋ ਕਲੱਬ ਵਿਚ ਫੁੱਟਫਾਲ ਵਧੇ ਅਤੇ ਪਰਿਵਾਰਾਂ ਦਾ ਮਨੋਰੰਜਨ ਹੋਵੇ। ਕਲੱਬ ਵਿਚ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਹੋਰ ਵਧਾਉਣ ਲਈ ਜਿਥੇ ਮੌਜੂਦਾ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਉਥੇ ਤੰਬੋਲਾ ਨੂੰ ਹੋਰ ਆਕਰਸ਼ਕ ਬਣਾਇਆ ਜਾਵੇਗਾ ਅਤੇ ਸਾਰੀਆਂ ਸਹੂਲਤਾਂ ਲਈ ਇਕ ਸਮਾਰਟ ਕਾਰਡ ਦੀ ਵੀ ਵਿਵਸਥਾ ਕਰਵਾਈ ਜਾਵੇਗੀ।-ਜਗਜੀਤ ਕੰਬੋਜ ਸੀਰੀਅਲ ਨੰਬਰ 4
ਕਲੱਬ 'ਚ ਮੈਡੀਕਲ ਹੈਲਥ ਸੈਂਟਰ ਹੋਣਾ ਜ਼ਰੂਰੀ ਹੈ ਤਾਂ ਜੋ ਮੈਂਬਰਾਂ ਨੂੰ ਸਹੂਲਤ ਮਿਲ ਸਕੇ। ਇਸ ਦੇ ਨਾਲ-ਨਾਲ ਕਲੱਬ ਦੀ ਕੈਟਰਿੰਗ, ਸਰਵਿਸ ਅਤੇ ਕਟਲਰੀ ਨੂੰ ਸੁਧਾਰਿਆ ਜਾਣਾ ਜ਼ਰੂਰੀ ਹੈ। ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਸਪੋਰਟਸ ਸਹੂਲਤਾਂ ਨੂੰ ਹਾਈਟੈੱਕ ਕਰਵਾਇਆ ਜਾਵੇਗਾ। ਕਲੱਬ ਦਾ ਹਰ ਅਕਾਊਂਟ ਮੈਂਬਰਾਂ ਦੀ ਪਹੁੰਚ ਤੱਕ ਹੋਵੇਗਾ ਅਤੇ ਅਕਾਊਂਟਸ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ।-ਡਿੰਪੀ ਸਚਦੇਵਾ ਸੀਰੀਅਲ ਨੰਬਰ 10

ਕਲੱਬ ਦੇ ਕਾਰਡ ਰੂਮ, ਹੈਲਥ ਅਤੇ ਜਿਮ ਏਰੀਆ, ਸਪਾ ਸੈਂਟਰ ਅਤੇ ਹੋਰ ਸਪੋਰਟਸ ਸਹੂਲਤਾਂ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਅਤੇ ਅਪਗ੍ਰੇਡ ਕੀਤਾ ਜਾਵੇਗਾ। ਮਾਹਿਰ ਕੋਚਾਂ ਦੀ ਨਿਯੁਕਤੀ ਕਰਨਾ ਪਹਿਲਾ ਕੰਮ ਹੋਵੇਗਾ। ਵੱਖ-ਵੱਖ ਸਹੂਲਤਾਂ ਨੂੰ ਵਰਤਣ ਲਈ ਇਕ ਹੀ ਸਮਾਰਟ ਕਾਰਡ ਜਲਦੀ ਲਿਆਂਦਾ ਜਾਵੇਗਾ, ਜਿਸ ਦੇ ਰੇਟ ਨਾਰਮਲ ਰੱਖੇ ਜਾਣਗੇ। ਸਪੋਰਟਸ ਸਹੂਲਤਾਂ 'ਚ ਸੁਧਾਰ ਲਈ ਮੈਂਬਰਾਂ ਦੀ ਰਾਏ ਲਈ ਜਾਵੇਗੀ। ਤੰਬੋਲਾ ਲਈ ਹੋਰ ਆਕਰਸ਼ਣ ਪੈਦਾ ਕੀਤੇ ਜਾਣਗੇ ਅਤੇ ਹਾਲ ਬਣਾਉਣ ਦੀ ਕੋਸ਼ਿਸ਼ ਹੋਵੇਗੀ।-ਸੀ.ਏ. ਮਨਮੋਹਨ ਪੁਰੀ ਸੀਰੀਅਲ ਨੰਬਰ 6
ਆਟੋਮੈਟਿਡ ਕਾਰ ਪਾਰਕਿੰਗ ਸਹੂਲਤ ਦੇਣਾ ਏਜੰਡੇ 'ਤੇ ਹੈ, ਜਦੋਂਕਿ ਦੂਜਾ ਮੁੱਖ ਕੰਮ ਵੱਖ-ਵੱਖ ਸਹੂਲਤਾਂ ਨੂੰ ਵਰਤਣ ਲਈ ਇਕ ਹੀ ਸਮਾਰਟ ਕਾਰਡ ਜਾਰੀ ਕਰਨਾ ਹੈ। ਇਸ ਤੋਂ ਇਲਾਵਾ ਮਲਟੀਪਰਪਜ਼ ਹਾਲ ਬਣਾਉਣਾ ਜ਼ਰੂਰੀ ਹੈ ਤਾਂ ਜੋ ਤੰਬੋਲਾ ਗੇਮ ਵਿਚ ਰੁਕਾਵਟ ਨਾ ਆਵੇ। ਕਲੱਬ ਸਟਾਫ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਸਰਵਿਸ ਅਤੇ ਕੁਆਲਿਟੀ ਨੂੰ ਹੋਰ ਸੁਧਾਰ ਕੇ ਮੈਂਬਰਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇਗਾ।-ਹਰਪ੍ਰੀਤ ਸਿੰਘ ਗੋਲਡੀ, ਸੀਰੀਅਲ ਨੰਬਰ 3

ਕਲੱਬ 'ਚ ਕਾਫੀ ਹੱਦ ਤੱਕ ਪਰਿਵਾਰਕ ਮਾਹੌਲ ਬਣ ਚੁੱਕਾ ਹੈ ਪਰ ਫਿਰ ਵੀ ਔਰਤਾਂ, ਬੱਚਿਆਂ ਅਤੇ ਪੂਰੀ ਫੈਮਿਲੀ ਲਈ ਤੰਬੋਲਾ ਤੋਂ ਇਲਾਵਾ ਹੋਰ ਆਕਰਸ਼ਣ ਵੀ ਹੋਣੇ ਚਾਹੀਦੇ ਹਨ, ਜਿਸ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਹਰ ਪ੍ਰੋਗਰਾਮ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਈ ਜਾਵੇਗੀ ਅਤੇ ਕੌਫੀ ਲਾਊਂਜ ਵਿਚ ਫੈਮਿਲੀ ਗੈਟ ਟੁਗੈਦਰ ਲਈ ਨਵਾਂ ਮੈਨਿਊ ਲਿਆਂਦਾ ਜਾਵੇਗਾ।-ਸੀ. ਏ.ਰਾਜੀਵ ਬਾਂਸਲ ਸੀਰੀਅਲ ਨੰਬਰ 11

ਬੱਚਿਆਂ, ਨੌਜਵਾਨਾਂ ਅਤੇ ਕਲੱਬ ਮੈਂਬਰਾਂ ਦੇ ਪਰਿਵਾਰਾਂ ਦੇ ਮਨੋਰੰਜਨ ਲਈ ਹੋਰ ਇੰਤਜ਼ਾਮ ਹੋਣੇ ਚਾਹੀਦੇ ਹਨ। ਹਰ ਹਫਤੇ ਲਾਈਵ ਸਿੰਗਿੰਗ ਅਤੇ ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਕਲਚਰਲ ਪ੍ਰੋਗਰਾਮ ਹੋਣੇ ਚਾਹੀਦੇ ਹਨ, ਜਿਸ ਵਿਚ ਕਲੱਬ ਮੈਂਬਰਾਂ ਦੀ ਸ਼ਮੂਲੀਅਤ ਵਧਾਈ ਜਾਵੇ। ਕਲੱਬ ਦਾ ਹਰ ਅਕਾਊਂਟ ਨੋਟਿਸ ਬੋਰਡ ਅਤੇ ਵੈੱਬਸਾਈਟ 'ਤੇ ਡਿਸਪਲੇਅ ਕੀਤਾ ਜਾਵੇਗਾ। ਕਲੱਬਦੀ ਗ੍ਰੀਨਰੀ ਅਤੇ ਹਾਊਸ ਕੀਪਿੰਗ ਵਿਚ ਹੋਰ ਸੁਧਾਰ ਲਿਆਂਦਾ ਜਾਵੇਗਾ।-ਰਮੇਸ਼ ਬਹਿਲ ਸੀਰੀਅਲ ਨੰਬਰ 12
ਕਲੱਬ 'ਚ ਹੁਣ ਹੋਰ ਕੰਸਟਰੱਕਸ਼ਨ ਦੀ ਗੁੰਜਾਇਸ਼ ਨਹੀਂ, ਇਸ ਲਈ ਮੌਜੂਦਾ ਸਹੂਲਤਾਂ ਨੂੰ ਹੀ ਵਧੀਆ ਤਰੀਕੇ ਨਾਲ ਘੱਟ ਪੈਸਿਆਂ ਨਾਲ ਮੇਨਟੇਨ ਕੀਤਾ ਜਾਵੇਗਾ। ਮੈਂਬਰਾਂ ਦਾ ਪੈਸਾ ਸਹੀ ਥਾਂ 'ਤੇ ਖਰਚ ਹੋਵੇ, ਫਜ਼ੂਲ-ਖਰਚੀ ਨਾ ਹੋਵੇ ਅਤੇ ਮੈਂਬਰਾਂ ਨੂੰ ਹਰ ਸਹੂਲਤ ਸਹੀ ਰੇਟ 'ਤੇ ਮਿਲੇ, ਇਸ ਲਈ ਪੂਰਾ ਗਰੁੱਪ ਕੋਸ਼ਿਸ਼ ਕਰੇਗਾ ਅਤੇ ਪੁਰਾਣੇ ਅਹੁਦੇਦਾਰਾਂ ਦੀ ਰਾਏ ਲਈ ਜਾਵੇਗੀ।-ਅਨੂ ਮਾਟਾ ਸੀਰੀਅਲ ਨੰਬਰ 5

. ਪੀ. ਜਿਹੇ ਹੋਰ ਆਯੋਜਨ ਕਰ ਕੇ ਕਲੱਬ 'ਚ ਪਰਿਵਾਰਾਂ ਦਾ ਆਉਣਾ ਵਧਾਇਆ ਜਾਵੇਗਾ। ਮੈਂਬਰਾਂ ਦੇ ਮਾਤਾ-ਪਿਤਾ ਕੋਲੋਂ ਗੈਸਟ ਫੀਸ ਨਾ ਲਈ ਜਾਵੇ ਅਤੇ ਸਪੋਰਟਸ ਸਹੂਲਤਾਂ ਨੂੰ ਸਹੀ ਢੰਗ ਨਾਲ ਮੇਨਟੇਨ ਕੀਤਾ ਜਾਵੇ। ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਪਾਰਕਿੰਗ ਸਮੱਸਿਆ ਨੂੰ ਖਤਮ ਕਰਨ ਲਈ ਪ੍ਰਾਜੈਕਟ ਬਣਾਇਆ ਜਾਵੇਗਾ। ਕੁਲ ਮਿਲਾ ਕੇ ਕਲੱਬ ਦਾ ਪੂਰਾ ਸਿਸਟਮ ਪਾਰਦਰਸ਼ੀ ਹੋਣਾ ਚਾਹੀਦਾ ਹੈ।-ਐੱਮ. ਬੀ. ਬਾਲੀ, ਸੀਰੀਅਲ ਨੰਬਰ 7

shivani attri

This news is Content Editor shivani attri