ਜਿੰਮ ''ਚ ਗੱਭਰੂਆਂ ਨੂੰ ਮਾਤ ਪਾਉਂਦੈ 75 ਸਾਲਾ ਬਾਬਾ, ਵਿਰਾਟ ਕੋਹਲੀ ਵੀ ਹੈ ਬਾਬੇ ਦਾ ਫੈਨ (ਵੀਡੀਓ)

09/12/2020 6:22:59 PM

ਮੋਹਾਲੀ : ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਗੀਤ ਹੈ 'ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ' ਪਰ ਇਸ ਗੀਤ ਤੋਂ ਵੀ ਅਗਾਂਹ ਵੱਧ ਕੇ ਵਿਖਾਇਆ ਹੈ ਮੋਹਾਲੀ ਦੇ 75 ਸਾਲਾ ਬਜ਼ੁਰਗ ਤ੍ਰਿਪਤ ਸਿੰਘ ਨੇ। ਜਿਸ ਨੂੰ ਵੇਖ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਬਹਿ ਕੇ ਵੇਖ ਜਵਾਨਾਂ ਬਾਬੇ ਜਿੰਮ ਲਗਾਉਂਦੇ ਨੇ। ਜਿਸ ਉਮਰ ਵਿਚ ਆਮ ਲੋਕ ਘਰ ਵਿਚ ਆਰਾਮ ਕਰਨਾ ਠੀਕ ਸਮਝਦੇ ਹਨ, ਉਸ ਉਮਰ ਵਿਚ 75 ਸਾਲਾ ਤ੍ਰਿਪਤ ਸਿੰਘ ਜਿੰਮ ਵਿਚ ਜ਼ੋਰ ਲਗਾਉਂਦੇ ਨਜ਼ਰ ਆ ਰਹੇ ਹਨ। 75 ਸਾਲ ਦੀ ਉਮਰ ਵਿਚ ਤ੍ਰਿਪਤ ਨੂੰ ਜਿੰਮ 'ਚ ਜ਼ੋਰ ਅਜ਼ਮਾਇਸ਼ ਕਰਦੇ ਵੇਖ ਹਰ ਕੋਈ ਦੰਗ ਰਹਿ ਜਾਂਦਾ ਹੈ। 

ਇਹ ਵੀ ਪੜ੍ਹੋ :  ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ

ਇਥੇ ਹੀ ਬਸ ਨਹੀਂ ਤ੍ਰਿਪਤ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਦੀ ਵੀਡੀਓਜ਼ ਲਾਈਕ ਅਤੇ ਸ਼ੇਅਰ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਫਿਰ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਫਾਲੋ ਕਰ ਲਿਆ ਅਤੇ ਹੌਲੀ-ਹੌਲੀ ਹੋਰ ਲੋਕ ਉਨ੍ਹਾਂ ਨਾਲ ਜੁੜਨ ਲੱਗ ਗਏ।  ਤ੍ਰਿਪਤ ਸਿੰਘ ਪਾਸੋਂ ਜਦੋਂ ਇਸ ਫਿਟਨੈੱਸ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਅਭਿਆਸ ਕਰਨ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਭਗ 7 ਸਾਲ ਹੋ ਗਏ ਜਿੰਮ ਵਿਚ ਕਸਰਤ ਕਰਦੇ ਹੋਏ ਜਿਸ ਕਾਰਨ ਅੱਜ ਉਹ ਪੂਰੀ ਤਰ੍ਹਾਂ ਫਿੱਟ ਹਨ।

ਇਹ ਵੀ ਪੜ੍ਹੋ :  ਜਾਣੋ ਕੌਣ ਹਨ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ

ਪਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸ਼ੂਗਰ ਦੇ ਮਰੀਜ਼ ਸਨ ਅਤੇ ਉਨ੍ਹਾਂ ਦਾ ਆਖਰੀ ਸਮਾਂ ਬਹੁਤ ਹੀ ਤਕਲੀਫ਼ ਵਿਚ ਗੁਜ਼ਰਿਆ ਸੀ, ਉਦੋਂ ਤੋਂ ਹੀ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣਗੇ। ਤ੍ਰਿਪਤ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ ਅਤੇ ਰੋਜ਼ਾਨਾ ਜ਼ਿੰਮ ਵਿਚ ਦੋ ਘੰਟੇ ਕਸਰਤ ਕਰਦੇ ਹਨ। ਇੰਨਾ ਹੀ ਨਹੀਂ ਤ੍ਰਿਪਤ ਨੇ ਹੋਰ ਲੋਕਾਂ ਨੂੰ ਵੀ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਤ ਕੀਤਾ ਹੈ।

ਇਹ ਵੀ ਪੜ੍ਹੋ :  ਵੀਡੀਓ 'ਚ ਕੈਦ ਹੋਈ ਪੁਲਸ ਮੁਲਾਜ਼ਮਾਂ ਦੀ ਕਰਤੂਤ, ਰਾਤ ਢਾਈ ਵਜੇ ਕੀਤੇ ਕਾਰਨਾਮੇ ਨੇ ਉਡਾਏ ਸਭ ਦੇ ਹੋਸ਼

Gurminder Singh

This news is Content Editor Gurminder Singh