ਗੁਰੂ ਨਾਨਕ ਦੇਵ ਯੂਨੀਵਰਸਿਟੀ ''ਚ ਰਿਵਾਲਰ ਲੈ ਕੇ ਘੁੰਮਦਾ ਨੌਜਵਾਨ ਗ੍ਰਿਫਤਾਰ

04/09/2019 5:34:35 PM

ਅੰਮ੍ਰਿਤਸਰ (ਅਰੁਣ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਦਰ ਰਿਵਾਲਵਰ ਲੈ ਕੇ ਘੁੰਮ ਰਹੇ ਇਕ ਸ਼ੱਕੀ ਨੌਜਵਾਨ ਨੂੰ ਸਕਿਉਰਟੀ ਵਲੋਂ ਕਾਬੂ ਕਰਕੇ ਥਾਣਾ ਕੰਟੋਨਮੈਂਟ ਦੀ ਪੁਲਸ ਹਵਾਲੇ ਕੀਤਾ ਗਿਆ ਹੈ। ਪੁਲਸ ਵਲੋਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ। 
ਕੀ ਸੀ ਮਾਮਲਾ 
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕਿਓਰਟੀ ਵਿਭਾਗ ਵਲੋਂ ਸ਼ੱਕੀ ਹਾਲਤ ਵਿਚ ਘੁੰਮ ਰਹੇ ਇਕ ਨੌਜਵਾਨ ਨੂੰ ਜਾਂਚ ਲਈ ਰੋਕਿਆ ਗਿਆ। ਤਲਾਸ਼ੀ ਦੌਰਾਨ ਉਸ ਦੇ ਕੋਲੋਂ ਇਕ 32 ਬੋਰ ਦਾ ਰਿਵਾਲਰ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਤਨਦੀਪ ਸਿੰਘ ਉਰਫ ਅਕਾਸ਼ਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕੱਲ੍ਹਾ ਕੱਚਾ-ਪੱਕਾ ਤਰਨਤਾਰਨ ਵਜੋਂ ਹੋਈ ਹੈ। ਜਿਸ ਨੂੰ ਤੁਰੰਤ ਥਾਣਾ ਕੰਟੋਨਮੈਂਟ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਵਲੋਂ ਮਾਮਲਾ ਦਰਜ ਕਰਕੇ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ।
ਰਿਸ਼ਤੇਦਾਰ ਦਾ ਰਿਵਾਲਵਰ ਲੈ ਕੇ ਘੁੰਮ ਰਿਹਾ ਸੀ ਨੌਜਵਾਨ
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਤਨਦੀਪ ਉਰਫ ਅਰਸ਼ਦੀਪ ਸਿੰਘ ਨੇ ਮੰਨਿਆ ਕਿ ਬਰਾਮਦ ਕੀਤਾ ਗਿਆ ਰਿਵਾਲਵਰ ਉਸ ਦੇ ਫੁੱਫੜ ਦਿਲਬਾਗ ਸਿੰਘ ਵਾਸੀ ਤੁੰਗ (ਤਰਨਤਾਰਨ) ਵਲੋਂ ਉਸ ਨੂੰ ਗੰਨ ਹਾਊਸ ਵਿਚ ਜਮ੍ਹਾ ਕਰਵਾਉਣ ਨੂੰ ਦਿੱਤਾ ਗਿਆ ਸੀ, ਜਿਸ ਉਸ ਨੇ ਜਮ੍ਹਾ ਕਰਵਾਉਣਾ ਸੀ।
ਗੰਨ ਹਾਊਸ 'ਚ ਭਾਈਵਾਲ ਹੈ ਗ੍ਰਿਫਤਾਰ ਮੁਲਜ਼ਮ
ਪੁਲਸ ਵਲੋਂ ਕੀਤੀ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫਤਾਰ ਵਤਨਦੀਪ ਉਰਫ ਅਰਸ਼ਦੀਪ ਸਿੰਘ ਜੋ ਪੱਟੀ ਸਥਿਤ ਧਾਲੀਵਾਲ ਗੰਨ ਹਾਊਸ ਵਿਚ ਆਪਣੇ ਕਿਸੇ ਦੋਸਤ ਦੇ ਨਾਲ ਗੁਪਤ ਭਾਈਵਾਲ ਹੈ ਅਤੇ ਇਥੇ ਲਾਅ ਦੇ ਵਿੱਦਿਆਰਥੀ ਦੋਸਤ ਨੂੰ ਮਿਲਣ ਲਈ ਆਇਆ ਸੀ। ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਮੁਲਜ਼ਮ ਵਤਨਦੀਪ ਸਿੰਘ ਉਰਫ ਅਰਸ਼ਦੀਪ ਸਿੰਘ ਖਿਲਾਫ ਥਾਣਾ ਗੇਟ ਹਕੀਮਾ ਵਿਖੇ ਇਰਾਦਾ ਕਤਲ ਦੋਸ਼ ਤੋਂ ਇਲਾਵਾ ਤਰਨਤਾਰਨ ਜ਼ਿਲੇ ਵਿਚ ਵੀ ਕਈ ਮਾਮਲੇ ਦਰਜ ਹਨ।ਪੁਲਸ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। 

Gurminder Singh

This news is Content Editor Gurminder Singh