550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਰੋਜ਼ਾ ਨਗਰ ਕੀਰਤਨ 29 ਤੋਂ

03/26/2019 5:42:15 PM

ਸ੍ਰੀ ਮੁਕਤਸਰ ਸਾਹਿਬ : ਨਿਰੋਲ ਸੇਵਾ ਸੰਸਥਾ ਵਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 29, 30, 31 ਮਾਰਚ ਅਤੇ 01 ਅਪ੍ਰੈਲ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਟਰੈਕਟਰ, ਟਰਾਲੀਆਂ, ਕਾਰਾਂ, ਬੱਸਾਂ ਰਾਹੀਂ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। 
29 ਮਾਰਚ 2019 ਦਿਨ ਸ਼ੁੱਕਰਵਾਰ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਨਗਰ ਕੀਰਤਨ ਸਵੇਰੇ 6.30 ਵਜੇ ਆਰੰਭ ਹੋਵੇਗਾ। ਉਪਰੰਤ ਰੁਪਾਣਾ, ਚੱਕ ਦੂਹੇਵਾਲ, ਮਹਿਰਾਜ ਵਾਲਾ, ਭੂੰਦੜ ਅੱਡਾ, ਕਰਨੀਵਾਲਾ, ਔਲਖ, ਈਨਾਖੇੜਾ, ਪਿੰਡ ਮਲੋਟ, ਮਲੋਟ, ਜੰਡ ਵਾਲਾ ਥੇੜੀ, ਗਿੱਦੜਬਾਹਾ ਅਤੇ ਭਾਰੂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹਿ ਦਸਵੀਂ ਪਿੰਡ ਕੋਟਭਾਈ ਪੁੱਜੇਗਾ ਇੱਥੇ ਰਾਤ ਦਾ ਵਿਸ਼ਰਾਮ ਹੋਵੇਗਾ।
ਇਸੇ ਤਰ੍ਹਾਂ 30 ਮਾਰਚ 2019 ਦਿਨ ਸ਼ਨੀਵਾਰ ਨੂੰ ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਭਾਈ ਤੋਂ ਸਵੇਰੇ 6.30 ਤੋਂ ਹੋਵੇਗੀ ਉਪਰੰਤ ਸਾਹਿਬ ਚੰਦ, ਭਲਾਈਆਣਾ, ਬੁੱਟਰ ਸਰੀਂਹ, ਲੁਹਾਰਾ, ਦੋਦਾ, ਕਾਉਣੀ, ਧੂਲਕੋਟ, ਮੱਲਣ, ਰਾਮੇਆਣਾ, ਕਾਸਮ ਭੱਟੀ, ਹਰੀ ਨੌਂ, ਮੱਤਾ, ਗੁਰੂ ਕੀ ਢਾਬ, ਸਰਾਵਾਂ ਅਤੇ ਕੋਠੇ ਭਾਗ ਸਿੰਘ ਹੁੰਦਾ ਹੋਇਆ ਸ਼ਾਮ ਨੂੰ ਪਿੰਡ ਢਿਲਵਾਂ ਗੁਰਦੁਆਰਾ ਗੋਦਾਵਰੀ ਸਰ ਸਾਹਿਬ ਪਾਤਸ਼ਾਹੀ ਦਸਵੀਂ ਪੁੱਜੇਗਾ ਇੱਥੇ ਹੀ ਵਿਸ਼ਰਾਮ ਹੋਵੇਗਾ।
31 ਮਾਰਚ ਨੂੰ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੋਦਾਵਰੀ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਸਵੇਰੇ 6.30 ਵਜੇ ਹੋਵੇਗੀ ਅਤੇ ਪੰਜਗ੍ਰਾਂਈ, ਦੇਵੀਵਾਲਾ, ਕੋਠੇ ਨੱਥਾ ਸਿੰਘ, ਚਹਿਲ, ਫਰੀਦਕੋਟ, ਪਿਪਲੀ, ਰਾਜੋਆਣਾ, ਗੋਲੇਵਾਲਾ, ਸਾਈਆਂ ਵਾਲਾ, ਰੁਕਨਾਬੇਗੂ, ਨੂਰਪੁਰ ਸੇਠਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਜਾਮਣੀ ਸਾਹਿਬ ਪਾਤਸ਼ਾਹੀਂ ਦਸਵੀਂ ਪਿੰਡ ਵਜੀਦਪੁਰ (ਫਿਰੋਜ਼ਪੁਰ) ਪੁੱਜੇਗਾ ਇੱਥੇ ਰਾਤ ਦਾ ਵਿਸ਼ਰਾਮ ਹੋਵੇਗਾ।
01 ਅਪ੍ਰੈਲ ਨੂੰ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਜਾਮਣੀ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਸਵੇਰੇ 6.30 ਵਜੇ ਹੋਵੇਗੀ। ਉਪਰੰਤ ਮੱਲਵਾਲ, ਪਿਆਰੇਆਣਾ, ਰੱਤਾ ਖੇੜਾ, ਮਿਸ਼ਰੀਵਾਲਾ, ਫਿਰੋਜ਼ਸ਼ਾਹ, ਘੱਲ ਖੁਰਦ, ਮਾਛੀ ਬੁਗਰਾ, ਤਲਵੰਡੀ ਭਾਈ, ਸੇਖਵਾਂ, ਰਟੋਲ, ਜੀਰਾ, ਅੱਡਾ ਢੁੱਡੀਆਂ, ਬਹਿਕ ਗੁਜਰਾਂ, ਮਖੂ, ਚੱਕੀਆਂ, ਮੰਡਵਾਲਾ, ਜੋਗੀਵਾਲਾ ਮੋੜ, ਕੁਸੂਵਾਲਾ, ਗਿੱਦੜਪਿੰਡੀ, ਵਾੜਾ ਜੋਧ ਸਿੰਘ, ਕਿਲੀਵਾੜਾ, ਕਰਾਂ, ਜਕੋਪੁਰ ਖੁਰਦ, ਲੋਹੀਆਂ, ਦੀਪ ਸਿੰਘ ਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁੱਜੇਗਾ ਇੱਥੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ।

Gurminder Singh

This news is Content Editor Gurminder Singh