ਗੁਰੂ ਨਗਰੀ ’ਚ ਨਹੀਂ ਰੁਕ ਰਹੀ ਮਹਾਮਾਰੀ! 17 ਲੋਕਾਂ ਦੀ ਮੌਤ, 427 ਹੋਰ ਪਾਜ਼ੇਟਿਵ

05/18/2021 10:15:06 AM

ਅੰਮ੍ਰਿਤਸਰ (ਦਲਜੀਤ) - ਗੁਰੂ ਨਗਰੀ ’ਚ ਕੋਰੋਨਾ ਲਾਗ ਬੀਮਾਰੀ ਦਾ ਕਹਿਰ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ। ਕੋਰੋਨਾ ਨੇ ਸੋਮਵਾਰ ਨੂੰ 17 ਲੋਕਾਂ ਦੀ ਜਾਨ ਲੈ ਲਈ। ਉਥੇ ਹੀ 427 ਨਵੇਂ ਇਨਫ਼ੈਕਟਿਡ ਮਰੀਜ਼ ਮਿਲੇ ਹਨ । ਮ੍ਰਿਤਕਾਂ ’ਚ ਦੋ ਦੀ ਉਮਰ 50 ਤੋਂ ਘੱਟ ਹੈ । ਰਾਹਤ ਵਾਲੀ ਗੱਲ ਇਹ ਹੈ ਕਿ 24 ਘੰਟਿਆਂ ’ਚ 485 ਮਰੀਜ਼ ਤੰਦਰੁਸਤ ਵੀ ਹੋਏ ਹਨ ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਰਿਪੋਰਟ

ਅੱਜ ਕਮਿਊਨਿਟੀ ਤੋਂ ਮਿਲੇ - 259
ਅੱਜ ਕੰਟੇਕਟ ਤੋਂ ਮਿਲੇ -168
ਅੱਜ ਤੰਦਰੁਸਤ ਹੋਏ - 485
ਅੱਜ ਤੱਕ ਇਨਫ਼ੈਕਟਿਡ- 40,904
ਅੱਜ ਤੱਕ ਤੰਦਰੁਸਤ ਹੋਏ- 34,361
ਐਕਟਿਵ ਕੇਸ- 5298
ਕੁਲ ਮੌਤਾਂ- 1245

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਇਨ੍ਹਾਂ ਦੀ ਹੋਈ ਮੌਤ

ਚੌਕ ਲਕਸ਼ਮਣਸਰ ਵਾਸੀ 65 ਸਾਲਾ ਬਜ਼ੁਰਗ — ਜੀ. ਐੱਨ. ਡੀ. ਐੱਚ.
ਸਰਦਾਰ ਐਵੀਨਿਊ ਵਾਸੀ 65 ਸਾਲਾ ਬਜ਼ੁਰਗ — ਜੀ. ਐੱਨ. ਡੀ. ਐੱਚ.
ਨਿਊ ਦਸ਼ਮੇਸ਼ ਨਗਰ ਵਾਸੀ 66 ਸਾਲਾ ਜਨਾਨੀ — ਹੋਮ ਆਈਸੋਲੇਟ
ਕਮਲਾ ਦੇਵੀ ਐਵੀਨਿਊ ਵਾਸੀ 65 ਸਾਲਾ ਵਿਅਕਤੀ — ਫੋਰਟਿਸ ਹਸਪਤਾਲ
ਸੁੰਦਰ ਨਗਰ ਵਾਸੀ 69 ਸਾਲਾ ਬਜ਼ੁਰਗ — ਫੋਰਟਿਸ ਹਸਪਤਾਲ
ਪਿੰਡ ਸ਼ਾਮਪੁਰ ਵਾਸੀ 35 ਸਾਲਾ ਵਿਅਕਤੀ — ਆਈ. ਵੀ. ਵਾਈ. ਹਸਪਤਾਲ
ਗੁਰੂ ਅਮਰਦਾਸ ਕਾਲੋਨੀ ਵਾਸੀ 49 ਸਾਲਾ ਵਿਅਕਤੀ — ਈ. ਐੱਮ. ਸੀ. ਹਸਪਤਾਲ
ਵ੍ਰਿੰਦਾਵਣ ਇਨਕਲੇਵ ਵਾਸੀ 39 ਸਾਲਾ ਵਿਅਕਤੀ— ਆਈ. ਵੀ. ਵਾਈ. ਹਸਪਤਾਲ
ਨਿਊ ਪ੍ਰੀਤ ਨਗਰ ਵਾਸੀ 55 ਸਾਲਾ ਜਨਾਨੀ — ਜੀ. ਐੱਨ. ਡੀ. ਐੱਚ.
ਦਸ਼ਮੇਸ਼ ਨਗਰ ਵਾਸੀ 54 ਸਾਲਾ ਵਿਅਕਤੀ — ਜੀ. ਐੱਨ. ਡੀ. ਐੱਚ.
ਸਦਰ ਬਾਜ਼ਾਰ ਕੈਂਟ ਵਾਸੀ 60 ਸਾਲਾ ਜਨਾਨੀ — ਜੀ. ਐੱਨ. ਡੀ. ਐੱਚ.
ਸ਼ਹੀਦ ਊਧਮ ਸਿੰਘ ਨਗਰ ਵਾਸੀ 64 ਸਾਲਾ ਜਨਾਨੀ — ਜੀ. ਐੱਨ. ਡੀ. ਐੱਚ.
ਖਾਲਸਾ ਐਵੀਨਿਊ ਵਾਸੀ 78 ਸਾਲਾ ਬਜ਼ੁਰਗ — ਜੀ. ਐੱਨ. ਡੀ. ਐੱਚ.
ਤੇਜ਼ ਨਗਰ ਵਾਸੀ 73 ਸਾਲਾ ਬਜ਼ੁਰਗ — ਜੀ. ਐੱਨ. ਡੀ. ਐੱਚ.
ਪਿੰਡ ਬੁੱਟਰ ਵਾਸੀ 57 ਸਾਲਾ ਵਿਅਕਤੀ — ਆਈ. ਵੀ. ਵਾਈ. ਹਸਪਤਾਲ
ਨਿਊ ਜਵਾਹਰ ਨਗਰ ਵਾਸੀ 62 ਸਾਲਾ ਵਿਅਕਤੀ — ਕਰਮ ਸਿੰਘ ਮੈਮੋਰੀਅਲ ਹਸਪਤਾਲ
ਵਿਜੇ ਨਗਰ ਵਾਸੀ 62 ਸਾਲਾ ਜਨਾਨੀ

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਸਿਰਫ 16 ਵੈਕਸੀਨ ਸੈਂਟਰਾਂ ’ਤੇ ਹੋਇਆ ਟੀਕਾਕਰਨ
ਸਿਵਲ ਹਸਪਤਾਲ, ਈ. ਐੱਸ. ਆਈ. ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ, ਪੰਜਾਂ ਸੈਟੇਲਾਈਟ ਹਸਪਤਾਲਾਂ ’ਚ ਵੈਕਸੀਨੇਸ਼ਨ ਨਹੀਂ ਲੱਗੀ। ਰਣਜੀਤ ਐਵੀਨਿਊ ਸਥਿਤ ਸੈਟੇਲਾਈਟ ਹਸਪਤਾਲ ’ਚ ਦੂਜੀ ਡੋਜ਼ ਲਗਵਾਉਣ 77 ਸਾਲਾ ਅਰੁਣ ਮਹਿਰਾ ਪੁੱਜੇ । ਸਟਾਫ਼ ਨੇ ਜਵਾਬ ਦਿੱਤਾ ਕਿ ਨਹੀਂ ਲੱਗੇਗਾ । ਅੱਜ 18 ਤੋਂ ਜ਼ਿਆਦਾ ਹੈਲਥ ਵਰਕਰਾਂ ਦੇ ਪਰਿਵਾਰ, ਮਜ਼ਦੂਰ ਅਤੇ 18 ਤੋਂ 44 ਸਾਲ ਤੱਕ ਜਿਨ੍ਹਾਂ ਨੂੰ ਬੀਮਾਰੀ ਹੈ, ਸਿਰਫ਼ ਉਨ੍ਹਾਂ ਨੂੰ ਹੀ ਲੱਗੇਗਾ । ਸ਼ਹਿਰ ਦੇ ਕੇਂਦਰ ’ਚ ਸਥਿਤ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ’ਚ ਵੈਕਸੀਨ ਸੰਕਟ ਪਿਛਲੇ ਪੰਜ ਦਿਨਾਂ ਤੋਂ ਜਾਰੀ ਹੈ। ਇਥੇ ਵੈਕਸੀਨ ਦੀ ਪ੍ਰੀਕ੍ਰਿਆ ਠੱਪ ਹੋ ਗਈ ਹੈ। ਵੈਕਸੀਨ ਸੈਂਟਰ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ ਕਿ ਟੀਕੇ ਉਪਲੱਬਧ ਨਹੀਂ। ਐੱਸ. ਐੱਮ.ਓ.ਡਾ .ਚੰਦਰ ਮੋਹਨ ਅਨੁਸਾਰ ਉਨ੍ਹਾਂ ਨੂੰ ਵੈਕਸੀਨ ਦਾ ਸਟਾਕ ਮਿਲ ਨਹੀਂ ਰਿਹਾ।

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਸਿਰਫ 1732 ਨੂੰ ਲਗਾ ਟੀਕਾ
ਸੋਮਵਾਰ ਨੂੰ ਟੀਕਾਕਰਨ ਦੀ ਹਾਲਤ ਖ਼ਰਾਬ ਰਹੀ। 1732 ਲੋਕਾਂ ਨੂੰ ਹੀ ਟੀਕਾ ਲੱਗ ਸਕਿਆ। ਇਨ੍ਹਾਂ ’ਚ 234 ਮਜ਼ਦੂਰ, ਵੱਖ-ਵੱਖ ਬੀਮਾਰੀਆਂ ਤੋਂ ਪੀੜਤ 18 ਤੋਂ ਜ਼ਿਆਦਾ ਉਮਰ ਦੇ 1106 ਲੋਕ ਅਤੇ ਸਿਹਤ ਕਰਮੀਆਂ ਦੇ ਪਰਿਵਾਰਾਂ ਦੇ 327 ਲੋਕ ਸ਼ਾਮਲ ਸਨ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ’ਚ ਹੁਣ ਕੋਵੈਕਸੀਨ ਦੀ 5360 ਡੋਜ਼ ਬਾਕੀ ਹਨ ।

ਜਿਥੇ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ, ਉਥੇ ਲਗਾਈ ਜਾ ਰਹੀ ਵੈਕਸੀਨ : ਸਿਵਲ ਸਰਜਨ
ਸਿਵਲ ਸਰਜਨ ਡਾ . ਚਰਨਜੀਤ ਸਿੰਘ ਅਨੁਸਾਰ ਮਜ਼ਦੂਰਾਂ ਅਤੇ 18 ਪਲੱਸ ਨੂੰ ਕੋਵਿਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ । ਅਸੀਂ ਉਨ੍ਹਾਂ ਬਲਾਕਾਂ ’ਚ ਟੀਕਾਕਰਨ ਕਰਵਾ ਰਹੇ ਹਾਂ, ਜਿਥੇ ਮਜਦੂਰਾਂ ਅਤੇ 18 ਪਲੱਸ ਵਾਲਿਆਂ ਦੀ ਜ਼ਿਆਦਾ ਆਬਾਦੀ ਰਹਿੰਦੀ ਹੈ। ਜ਼ਿਲ੍ਹੇ ਦੇ ਵੱਡੇ ਹਸਪਤਾਲਾਂ ’ਚ ਟੀਕਾਕਰਨ ਇਸ ਲਈ ਨਹੀਂ ਕੀਤਾ ਜਾ ਰਿਹਾ, ਕਿਉਂਕਿ ਕੋਵਿਸ਼ੀਲਡ ਦਾ ਸਟਾਫ਼ ਖ਼ਤਮ ਹੈ। ਦੂਜਾ ਕਾਰਨ ਇਹ ਵੀ ਹੈ ਕਿ ਵੱਡੇ ਹਸਪਤਾਲਾਂ ’ਚ ਮਰੀਜ਼ ਆਉਂਦੇ ਹਨ। ਟੀਕਾਕਰਨ ਦੌਰਾਨ ਇਨਫ਼ੈਕਟਿਡ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ ।

rajwinder kaur

This news is Content Editor rajwinder kaur