ਰਵਿਦਾਸ ਭਾਈਚਾਰੇ ਨੇ ਗੁਰੂਹਰਸਹਾਏ 'ਚ ਫੂਕਿਆ ਮੋਦੀ ਦਾ ਪੁਤਲਾ (ਤਸਵੀਰਾਂ)

08/13/2019 3:46:45 PM

ਗੁਰੂਹਰਸਹਾਏ (ਆਵਲਾ) - ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਦੇ ਰੋਸ 'ਚ ਪੰਜਾਬ ਬੰਦ ਦੀ ਦਿੱਤੀ ਗਈ ਕਾਲ 'ਤੇ ਅੱਜ ਗੁਰੂਹਰਸਹਾਏ ਵਿਖੇ ਰਵਿਦਾਸ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰਵਿਦਾਸ ਭਾਈਚਾਰੇ ਵਲੋਂ ਇਸ ਮੌਕੇ ਕੱਢਿਆ ਗਿਆ ਰੋਸ ਮਾਰਚ ਸ਼ਹਿਰ ਦੇ ਮੇਨ ਬਾਜ਼ਾਰ, ਮੁਕਤਸਰ ਰੋਡ, ਫਰੀਦਕੋਟ ਰੋਡ ਅਤੇ ਕਈ ਹੋਰ ਥਾਵਾਂ ਤੋਂ ਹੁੰਦਾ ਹੋਇਆ ਫਰੀਦਕੋਟ ਰੋਡ ਸਥਿਤ ਲਾਈਟਾਂ ਵਾਲੇ ਚੌਕ 'ਚ ਪੁੱਜਾ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਦੇ ਪ੍ਰਦਰਸ਼ਨ ਕੀਤਾ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਚੁੱਕਿਆ ਗਿਆ ਕਦਮ ਨਿੰਦਾਯੋਗ ਹੈ। ਜਦ ਤੱਕ ਸਰਕਾਰ ਇਸ ਮੰਦਰ ਨੂੰ ਦੁਬਾਰਾ ਨਹੀਂ ਬਣਾਉਂਦੀ, ਉਦੋਂ ਤੱਕ ਇਹ ਪ੍ਰਦਰਸ਼ਨ ਉਨ੍ਹਾਂ ਵਲੋਂ ਜਾਰੀ ਰਹੇਗਾ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਸੁਰੱਖਿਆ ਲਈ ਡੀ.ਐੱਸ.ਪੀ. ਗੁਰਜੀਤ ਸਿੰਘ, ਥਾਣਾ ਲੱਖੋ ਕੇ ਬਹਿਰਾਮ ਦੇ ਮੁੱਖ ਅਫਸਰ ਗੁਰਤੇਜ ਸਿੰਘ ਪੁਲਸ ਫੋਰਸ ਸਣੇ ਚੌਕ 'ਤੇ ਤਾਇਨਾਤ ਸਨ।

ਇਸ ਮੌਕੇ ਕਾਲਾ ਸੰਧੂ, ਦਿਆ ਰਾਮ, ਸੁਭਾਸ਼ ਚੰਦਰ, ਪੁਰਾਣ ਚੰਦਰ, ਸੰਤ ਦੋਲਤ ਰਾਮ, ਬਿੱਟੂ ਨਿਧਾਨਾ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur