ਸਿਵਲ ਹਸਪਤਾਲ ਦੇ ਮੇਨ ਸਟੋਰ ਤੇ ਐੈੱਨ.ਐੱਚ.ਐੱਮ. ਦਫਤਰ ਨੂੰ ਲੱਗੀ ਅੱਗ

10/18/2019 1:46:27 PM

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਦੇ ਸਿਵਲ ਹਸਪਤਾਲ 'ਚ ਬਣੇ ਮੇਨ ਸਟੋਰ ਅਤੇ ਐੈੱਨ.ਐੱਚ.ਐੱਮ. ਦੇ ਦਫਤਰ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ.ਹੁਸਨ ਪਾਲ ਨੇ ਦੱਸਿਆ ਕਿ ਅੱਜ ਸਵੇਰੇ 8:50 ਕੁ ਵਜੇ ਹਸਪਤਾਲ 'ਚ ਬਣੇ ਮੇਨ ਸਟੋਰ ਦੇ ਕਮਰੇ 'ਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਮੇਨ ਸਟੋਰ ਦਾ ਦਰਵਾਜ਼ਾ ਜਦੋਂ ਅਧਿਕਾਰੀਆਂ ਵਲੋਂ ਖੋਲ੍ਹਿਆ ਤਾਂ ਪਤਾ ਲੱਗਾ ਕਿ ਅੰਦਰ ਅੱਗ ਲਗੀ ਹੋਈ ਹੈ, ਜਿਸ ਕਾਰਨ ਸਟੋਰ 'ਚ ਪਿਆ ਪੁਰਾਣਾ ਅਤੇ ਨਵਾਂ ਰਿਕਾਰਡ, 5 ਕੰਪਿਊਟਰ ਆਦਿ ਸਾਮਾਨ ਸੜ ਕੇ ਸੁਆਹ ਹੋ ਗਿਆ।

ਉਨ੍ਹਾਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ 2-3 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਹੈ ਪਰ ਸਟੋਰ 'ਚ ਪਈ ਲੱਖਾਂ ਰੁਪਏ ਦੀ ਦਵਾਈ ਬਚ ਵੀ ਗਈ। ਦੂਜੇ ਪਾਸੇ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur