ਤਾਮਿਲਨਾਡੂ ਜਹਾਜ਼ ਹਾਦਸੇ ’ਚ ਪਿੰਡ ਦੋਦੇ ਸੋਢੀਆ ਦੇ ਗੁਰਸੇਵਕ ਸਿੰਘ ਦੀ ਹੋਈ ਮੌਤ

12/09/2021 2:14:48 AM

ਭਿੱਖੀਵਿੰਡ (ਭਾਟੀਆ)- ਤਾਮਿਲਨਾਡੂ ਦੇ ਜ਼ਿਲਾ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ ਭਾਰਤੀ ਸੈਣਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਪਿੰਡ ਦੋਦੇ ਸੋਡੀਆ (ਤਰਨਤਾਰਨ) ਵੀ ਸ਼ਾਮਲ ਸਨ । ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੋਂ ਇਲਾਵਾ ਪਿੰਡ ਦੋਦੇ ਸੋਡੀਆ ਅਤੇ ਪੂਰੇ ਇਲਾਕੇ ਅੰਦਰ ਦੁਖ ਦੀ ਲਹਿਰ ਦੌੜ ਗਈ ਹੈ ।

ਇਹ ਵੀ ਪੜ੍ਹੋ- ਧੱਕੇਸ਼ਾਹੀ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ : ਪਰਗਟ ਸਿੰਘ
ਇਸ ਸਬੰਧੀ ਨਾਇਕ ਗੁਰਸੇਵਕ ਸਿੰਘ ਦੇ ਛੋਟੇ ਭਰਾ ਗੁਰਬਖਸ਼ ਸਿੰਘ ਨੇ ਦੱਸਿਆ ਕਿ ਅਸੀਂ ਗੁਰਸੇਵਕ ਸਿੰਘ ਸਮੇਤ 6 ਭਰਾ ਅਤੇ 2 ਭੈਣਾਂ ਹਨ । ਗੁਰਸੇਵਕ ਸਿੰਘ ਸਾਲ 2002 ’ਚ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ ਅਤੇ ਉਹ 9 ਪੈਰਾ ’ਚ ਦਿੱਲੀ ਵਿਖੇ ਡਿਊਟੀ ਕਰਦੇ ਸਨ । ਜਿੰਨਾਂ ਦਾ ਵਿਆਹ ਸਾਲ 2011 ’ਚ ਜਸਪ੍ਰੀਤ ਕੌਰ ਨਾਲ ਹੋਇਆ ਸੀ । ਉਨ੍ਹਾਂ ਦੀਆਂ 2 ਲੜਕੀਆਂ ਸਿਮਰਤਦੀਪ ਕੌਰ (9) , ਗੁਰਲੀਨ ਕੌਰ (7) ਤੇ ਇੱਕ ਲੜਕਾ ਗੁਰਫਤਿਹ ਸਿੰਘ (4) ਸਾਲ ਅਤੇ ਪਰਿਵਾਰ ’ਚ ਬਜ਼ੁਰਗ ਪਿਤਾ ਕਾਬਲ ਸਿੰਘ ਤੋਂ ਇਲਾਵਾ ਛੋਟਾ ਭਰਾ ਹੈ । ਗੁਰਸੇਵਕ ਸਿੰਘ ਦੀ ਮਾਤਾ ਗੁਰਮੀਤ ਕੌਰ ਜੀ ਸਨ 2010 ’ਚ ਅਕਾਲ ਚਲਾਣਾ ਕਰ ਗਏ ਸਨ । ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਦੁਖ ਸਾਂਝਾ ਕਰਨ ਲਈ ਨਹੀ ਪੁੱਜਾ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Bharat Thapa

This news is Content Editor Bharat Thapa