ਬਟਾਲਾ ਹਾਦਸੇ 'ਤੇ ਭਾਵੁਕ ਹੋਏ ਗੁਰਪ੍ਰੀਤ ਵੜੈਚ, ਸਰਕਾਰ ਨੂੰ ਕੀਤੀ ਖਾਸ ਅਪੀਲ

09/06/2019 8:33:48 AM

ਚੰਡੀਗੜ੍ਹ/ਬਟਾਲਾ (ਜੱਸੋਵਾਲ) : ਪੰਜਾਬ ਦੇ ਹਾਸਰਸ ਕਲਾਕਾਰ ਤੇ ਸਿਆਸਤਦਾਨ ਗੁਰਪ੍ਰੀਤ ਸਿੰਘ ਵੜੈਚ ਨੇ ਬਟਾਲਾ ਫੈਕਟਰੀ 'ਤੇ ਹਾਦਸੇ 'ਤੇ ਦੁੱਖ ਜ਼ਾਹਰ ਕਰਦਿਆਂ ਇਸ ਨੂੰ ਅਫਸੋਸਜਨਕ ਹਾਦਸਾ ਦੱਸਿਆ ਹੈ। ਉਨ੍ਹਾਂ ਕਿਹਾ ਇਸ ਤੋਂ ਜ਼ਿਆਦਾ ਦੁਖਦਾਈ ਘਟਨਾ ਕੋਈ ਨਹੀਂ ਹੋ ਸਕਦੀ ਹੈ, ਜਿਸ 'ਚ ਹਾਸ ਠਾਠਾ ਕਰਦੇ ਵਿਅਕਤੀ ਇੱਕੋ ਸੈਕਿੰਡ 'ਚ ਲਾਸ਼ਾਂ ਬਣ ਕੇ ਰਹਿ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰਾਂ 'ਤੇ ਲਾਹਣਤਾਂ ਪਾਉਂਦਿਆਂ ਕਿਹਾ ਹੈ ਕਿ ਸਰਕਾਰਾਂ ਨੂੰ ਅਜਿਹੇ ਕਾਰੋਬਾਰਾਂ ਬਾਰੇ ਖਾਸ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਇਹ ਜੋ ਵੀ ਹੋਇਆ ਹੈ, ਸਰਕਾਰ ਦੀ ਵੱਡੀ ਨਾਲਾਇਕ ਸਾਹਮਣੇ ਆਈ ਹੈ।
ਪੰਜਾਬ ਸਰਕਾਰ ਨੂੰ ਕੀਤੀ ਖਾਸ ਅਪੀਲ
ਹਾਦਸੇ ਦੌਰਾਨ ਮਾਰੇ ਗਏ ਅਤੇ ਜ਼ਖਮੀਂ ਲੋਕਾਂ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਆਰਥਿਕ ਮਦਦ 'ਤੇ ਬੋਲਦਿਆਂ ਗੁਰਪ੍ਰੀਤ ਵੜੈਚ ਨੇ ਕਿਹਾ ਹੈ ਕਿ ਸਰਕਾਰ ਨੇ ਮ੍ਰਿਤਕਾਂ ਲਈ 2-2 ਲੱਖ, ਜਦੋਂ ਕਿ ਜ਼ਖਮੀਆਂ ਲਈ 50-50 ਹਜ਼ਾਰ ਅਤੇ ਘੱਟ ਜ਼ਖਮੀਆਂ ਲਈ 25-25 ਹਜ਼ਾਰ ਰੁਪਏ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਹ ਪੈਸਾ ਉਨ੍ਹਾਂ ਤੱਕ ਪਹੁੰਚ ਵੀ ਜਾਣਾ ਚਾਹੀਦਾ ਹੈ। ਗੁਰਪ੍ਰੀਤ ਨੇ ਕਿਹਾ ਕਿ ਕਿਸੇ ਜ਼ਖਮੀਂ ਜਾਂ ਮ੍ਰਿਤਕ ਦੇ ਪਰਿਵਾਰ ਦੀ ਲੋੜ ਇਨ੍ਹਾਂ ਪੈਸਿਆਂ ਤੋਂ ਜ਼ਿਆਦਾ ਵੀ ਹੋ ਸਕਦੀ ਹੈ, ਇਸ ਲਈ ਲੋੜ ਦੇ ਹਿਸਾਬ ਨਾਲ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ।

Babita

This news is Content Editor Babita