ਹਰਿਆਣੇ ਦੇ ਗੁਰਦੁਆਰਿਆਂ ਦਾ ਪੈਸਾ ਖਰਚ ਹੋ ਰਿਹੈ ਰਾਜਨਿਤੀ ਲਈ : ਵਿਰਕ

12/21/2017 8:37:20 AM

ਕਰਨਾਲ — ਸਿੱਖ ਕਮਿਊਨਿਟੀ ਜਾਗਰੂਕਤਾ ਮਿਸ਼ਨ ਹਰਿਆਣਾ ਦੀ ਬੈਠਕ ਗੁਰਦੁਆਰਾ ਡੇਰਾ ਕਾਰ ਸੇਵਾ ਕਰਨਾਲ 'ਚ ਸੂਬਾ ਪ੍ਰਧਾਨ ਸੋਹਨ ਸਿੰਘ ਦੀ ਅਗਵਾਈ ਹੇਠ ਹੋਈ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦਾ ਉਦੇਸ਼ ਹਰਿਆਣਾ ਦੇ ਸਿੱਖ ਸਮਾਜ ਨੂੰ ਸਮਾਜਿਕ, ਧਾਰਮਿਕ ਅਤੇ ਆਰਥਿਕ ਤੌਰ 'ਤੇ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ 50 ਸਾਲਾਂ ਤੋਂ ਪੰਜਾਬ ਦੇ ਬਾਦਲਾਂ ਨੇ ਹਰਿਆਣੇ ਦੇ ਸਿੱਖ ਸਮਾਜ ਨੂੰ ਬੰਦੀ ਬਣਾ ਕੇ ਰੱਖਿਆ ਹੈ। ਧਰਮ ਦੇ ਨਾਂ 'ਤੇ ਸਿਆਸਤ ਖੇਡੀ ਜਾ ਰਹੀ ਹੈ।
ਹਰਿਆਣੇ ਦੇ ਗੁਰਦੁਆਰਿਆਂ ਦਾ ਪੈਸਾ ਰਾਜਨਿਤੀ ਲਈ ਖਰਚ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਾਗਰੂਕਤਾ ਮਿਸ਼ਨ ਆਪਣੇ ਉਮੀਦਵਾਰ ਨੂੰ ਮੈਦਾਨ 'ਚ ਉਤਾਰੇਗੀ ਅਤੇ ਗੁਰਦੁਆਰਿਆਂ ਦੀ ਸੇਵਾ ਖੁਦ ਸੰਭਾਲੇਗੀ। ਇਸ ਮੌਕੇ 'ਤੇ ਉਪ-ਪ੍ਰਧਾਨ ਮਹਿੰਦਰ ਸਿੰਘ, ਦਲੀਪ ਸਿੰਘ ਸੂਬਾ ਸਕੱਤਰ, ਗੁਰਮੁੱਖ ਸਿੰਘ ਖਜ਼ਾਨਚੀ, ਰਤਨਾ ਸਿੰਘ ਸੂਬਾ ਸਕੱਤਰ, ਮੇਜ਼ਰ ਸਿੰਘ ਸੂਬਾ ਸਕੱਤਰ ਆਦਿ ਮੌਜੂਦ ਸਨ।