ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 6 ਸਵਰੂਪ ਅਗਨੀ ਭੇਂਟ

06/03/2017 6:13:04 AM

ਭੁਲੱਥ (ਭੂਪੇਸ਼)— ਸਬ-ਡਿਵੀਜ਼ਨ ਭੁਲੱਥ ਦੇ ਪਿੰਡ ਰਾਮਗੜ੍ਹ 'ਚ ਸਥਿਤ ਸ਼੍ਰੀ ਗੁਰਦੁਆਰਾ ਸਾਹਿਬ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਅੱਗ ਦੀ ਭੇਂਟ ਚੜ੍ਹ ਗਏ। ਮਿਲੀ ਜਾਣਕਾਰੀ ਮੁਤਾਬਕ ਸ਼ੁਕਰਵਾਰ ਦੁਪਹਿਰ ਅਚਾਨਕ ਗੁਰਦੁਆਰਾ ਸਾਹਿਬ 'ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਮਹਾਰਾਜ ਦੇ 6 ਸਵਰੂਪ ਅਗਨੀ ਭੇਂਟ ਚੜ੍ਹ ਗਏ ਜਦੋਂ ਕਿ ਨਿਤਰੋਜ ਪ੍ਰਕਾਸ਼ ਹੋਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਕਮਰੇ 'ਚ ਮਰਿਆਦਾ ਅਨੁਸਾਰ ਪ੍ਰਕਾਸ਼ ਕੀਤਾ ਗਿਆ।
ਅੱਗ ਨਾਲ ਗੁਰਦੁਆਰਾ ਸਾਹਿਬ ਦੇ ਕਮਰਿਆਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ। ਪਿੰਡ ਦੀਆਂ ਸੰਗਤਾਂ ਨੇ ਬਹੁਤ ਮੁਸ਼ਕਲ ਨਾਲ ਅੱਗ 'ਤੇ ਫਾਇਰ ਬ੍ਰਿਗੇਡ ਟੀਮ ਦੀ ਮਦਦ ਨਾਲ ਕਾਬੂ ਪਾਇਆ। ਅੱਗ ਦੀ ਖਬਰ ਸੁਣਦੇ ਹੀ ਸਬ-ਡਿਵੀਜ਼ਨ ਦੇ ਉਪ ਪੁਲਸ ਕਪਤਾਨ ਏ. ਐਸ. ਪੀ. ਗੌਰਵ ਤੂਰਾ, ਇੰਸਪੈਕਟਰ ਰਸ਼ਮਿੰਦਰ ਸਿੰਘ ਪੁਲਸ ਫੋਰਸ ਨਾਲ ਉਥੇ ਪਹੁੰਚੇ।