ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਨੌਜਵਾਨ 'ਤੇ ਕਿਰਪਾਨਾਂ ਨਾਲ ਹਮਲਾ

09/18/2019 1:20:24 PM

ਪਟਿਆਲਾ (ਬਖਸ਼ੀ)—ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਨੌਜਵਾਨ 'ਤੇ ਕਿਰਪਾਨਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜ਼ਿਲਾ ਮਾਨਸਾ ਦਾ ਰਹਿਣ ਵਾਲਾ ਹਰਮਨ (19) ਆਰਮੀ ਦੀ ਭਰਤੀ ਲਈ ਪਟਿਆਲਾ ਆਇਆ ਸੀ। ਰਾਤ ਬਿਤਾਉਣ ਦੇ ਲਈ ਦੁਖ ਨਿਵਾਰਨ ਸਾਹਿਬ ਜਾ ਰਿਹਾ ਸੀ। ਹਰਮਨ ਦੇ ਦੋਸਤਾਂ ਦਾ ਕਹਿਣਾ ਹੈ ਅੰਮ੍ਰਿਤਧਾਰੀ ਵਿਅਕਤੀ ਡਰਿੰਕ ਪੀਤੀ ਹੋਈ ਸੀ ਅਤੇ ਉਨ੍ਹਾਂ ਦੇ ਨਾਲ ਗਾਲੀ-ਗਲੌਚ ਕਰ ਰਿਹਾ ਸੀ। ਮਨ੍ਹਾਂ ਕਰਨ 'ਤੇ ਉਸ ਨੇ ਉਸ 'ਤੇ ਹਮਲਾ ਕਰ ਦਿੱਤਾ। ਪੀੜਤ ਹਰਮਨ ਨੂੰ ਰਾਜਿੰਦਰਾ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਾਜਿੰਦਰਾ ਹਸਪਤਾਲ ਪਹੁੰਚ ਕੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰਵਾਏ ਗਏ ਹਨ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਪੁਲਸ ਦੀ ਹਿਰਾਸਤ 'ਚ ਲਿਆ ਜਾਵੇਗਾ।

Shyna

This news is Content Editor Shyna