ਨਿਸ਼ਾਨ ਸਾਹਿਬ ਦਾ ਚੋਹਲਾ ਬਦਲਦਿਆਂ ਨਿਹੰਗ ਸਿੰਘ ਨਾਲ ਹੋਇਆ ਕੁਝ ਅਜਿਹਾ ਕਿ ਮਚ ਗਿਆ ਹੜਕੰਪ

11/25/2015 8:03:02 PM

ਤਾਤਲਵੰਡੀ ਭਾਈ (ਪਾਲ) — ਸਥਾਨਿਕ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬੁੱਧਵਾਰ ਨੂੰ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲ ਰਹੇ ਨਿਹੰਗ ਸਿੰਘ ਦੀ ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 6 ਵਿਖੇ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ''ਚ ਬੁੱਧਵਾਰ ਨੂੰ ਨਿਸ਼ਾਨ ਸਾਹਿਬ ਦਾ ਚੋਹਲਾ ਬਦਲਣ ਦੀ ਸੇਵਾ ਪ੍ਰੀਤਮ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਮਾਛੀਬੁਗਰਾ ਨਿਭਾਅ ਰਿਹਾ ਸੀ ਕਿ ਅਚਾਨਕ ਨਿਸ਼ਾਨ ਸਾਹਿਬ ਦਾ ਪੁਰਾਣਾ ਚੋਲਾ ਉਤਾਰਦੇ ਸਮੇ ਪ੍ਰੀਤਮ ਸਿੰਘ ਨੂੰ ਉਪਰ ਦੀ ਤਰਫ ਲਿਜਾ ਰਹੀ ਪੀੜ੍ਹੀ ਦੀ ਤਾਰ ਟੁੱਟ ਗਈ, ਜਿਸ ਕਾਰਣ ਪ੍ਰੀਤਮ ਸਿੰਘ ਹੇਠਾਂ ਜ਼ਮੀਨ ਤੇ ਡਿੱਗ ਗਿਆ।
ਹਾਦਸੇ ਤੋਂ ਬਾਅਦ ਪ੍ਰੀਤਮ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈੇ। ਜ਼ਿਕਰਯੋਗ ਹੈ ਕਿ ਪ੍ਰੀਤਮ ਸਿੰਘ ਪਾਵਰਕਾਮ ਦਾ ਰਿਟਾਇਰਡ ਕਰਮਚਾਰੀ ਅਤੇ ਇਲਾਕੇ ਦੇ ਆਸ ਪਾਸ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਲੰਮੇ ਸਮੇਂ ਤੋਂ ਨਿਭਾਉਂਦਾ ਆ ਰਿਹਾ ਸੀ।

Gurminder Singh

This news is Content Editor Gurminder Singh