ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ

11/21/2020 6:43:06 PM

ਲੁਧਿਆਣਾ— ਕਰੋੜਾਂ ਦੀ ਹੈਰੋਇਨ ਸਮੇਤ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣ ਦੀ ਪਾਰਟਨਰ ਬੀਬੀ ਨੂੰ ਹਿਮਾਚਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਗੁਰਦੀਪ ਸਿੰਘ ਰਾਣੋ ਚਾਰ ਸਾਥੀਆਂ ਸਮੇਤ ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਦੀ ਟੀਮ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ...ਤਾਂ ਇਸ ਲਈ ਕਿਸਾਨਾਂ ਨੇ ਸੂਬੇ 'ਚ ਟ੍ਰੇਨਾਂ ਚਲਾਉਣ ਨੂੰ ਦਿੱਤੀ ਪ੍ਰਵਾਨਗੀ

ਹ ਵੀ ਪੜ੍ਹੋ: ਵੱਡੀ ਵਾਰਦਾਤ: ਜਲੰਧਰ ਦੇ ਸ਼ਿਵ ਵਿਹਾਰ 'ਚ ਦਿਨ-ਦਿਹਾੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਹੁਣ ਉਕਤ ਮਾਮਲੇ 'ਚ ਟੀਮ ਨੇ 1.20 ਕਰੋੜ ਰੁਪਏ ਦੀ ਡਰੱਗ ਮਨੀ ਲੈ ਕੇ ਭੱਜਣ ਵਾਲੀ ਗੁਰਦੀਪ ਰਾਣੋ ਦੀ ਪਾਰਟਨਰ ਮਨਪ੍ਰੀਤ ਕੌਰ ਨੂੰ ਬਾਰਡਰ ਰੇਂਜ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਹਿਮਾਚਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਉਸ ਕੋਲੋਂ ਡਰੱਗ ਮਨੀ ਅਤੇ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਐੱਸ. ਟੀ. ਐੱਫ. ਨੇ ਖ਼ੁਲਾਸਾ ਨਹੀਂ ਕੀਤਾ ਹੈ। ਦੋਸ਼ੀ ਬੀਬੀ ਮਨਪ੍ਰੀਤ ਕੌਰ ਉਰਫ਼ ਰੀਤ ਹੈ।

ਇਹ ਵੀ ਪੜ੍ਹੋ: ਕਤਲ ਕੀਤੇ ਡੇਰਾ ਪ੍ਰੇਮੀ ਦਾ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਲਾਸ਼ ਸੜਕ 'ਤੇ ਰੱਖ ਲਾਇਆ ਜਾਮ

ਜਲੰਧਰ ਦੇ ਇਕ ਫਲੈਟ 'ਚ ਰਹਿ ਕੇ ਡਰੱਗ ਮਨੀ ਨੂੰ ਲਾਉਂਦੀ ਸੀ ਟਿਕਾਣੇ
ਮਿਲੀ ਜਾਣਕਾਰੀ ਮੁਤਾਬਕ ਫੜੀ ਗਈ ਮਨਪ੍ਰੀਤ ਕੌਰ ਜਲੰਧਰ ਵਿਖੇ ਇਕ ਫਲੈਟ 'ਚ ਰਹਿ ਕੇ ਗੁਰਦੀਪ ਦੇ ਡਰੱਗ ਦੇ ਕਾਰੋਬਾਰ 'ਚ ਉਸ ਦਾ ਨਸ਼ਾ ਅਤੇ ਡਰੱਗ ਮਨੀ ਟਿਕਾਣੇ ਲਗਾਉਣ, ਉਸ ਨੂੰ ਲਿਆਉਣ ਸਮੇਤ ਲੈ ਕੇ ਜਾਣ ਦਾ ਕੰਮ ਕਰਦੀ ਸੀ। ਡਰੱਗ ਦੀ ਡੀਲ 'ਚ ਆਈ ਰਕਮ ਦਾ ਕੁਝ ਫ਼ੀਸਦੀ ਮਨਪ੍ਰੀਤ ਨੂੰ ਦਿੱਤਾ ਜਾਂਦਾ ਸੀ। ਪੁਲਸ ਵੱਲੋਂ ਉਸ ਕੋਲੋਂ ਪੁੱਛਗਿੱਛ ਕਰਨ 'ਤੇ ਕਈ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ। ਪੁਲਸ ਹੁਣ ਉਨ੍ਹਾਂ ਦੀ ਡਿਟੇਲ ਲੈ ਕੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਬੀਬੀ ਦੇ ਕੋਲੋਂ ਮੋਬਾਇਲ ਅਤੇ ਸਿਮ ਵੀ ਬਰਾਮਦ ਹੋਏ ਹਨ। ਉਥੇ ਹੀ ਮਾਮਲੇ 'ਚ ਫਰਾਰ ਬਰਖ਼ਾਸਤ ਕਾਂਸਟੇਬਲ ਭਜਨ ਸਿੰਘ ਭਾਊ ਦਾ ਵੀ ਟੀਮ ਨੂੰ ਸੁਰਾਗ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ: ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ

ਜ਼ਿਕਰਯੋਗ ਹੈ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਬੀਤੇ ਦਿਨੀਂ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ 4 ਨਸ਼ਾ ਸਮੱਗਲਰਾਂ ਨੂੰ 25 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਟੀ. ਐੱਫ. ਦੇ ਆਈ. ਜੀ. ਪੀ. ਬਲਕਾਰ ਸਿੰਘ ਅਤੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਸੀ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਕੁਝ ਨਸ਼ਾ ਸਮੱਗਲਰ ਜਗਰਾਓਂ ਵੱਲੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਦੀ ਟੀਮ ਨੇ ਗੁਰਦੁਆਰਾ ਨਾਨਕਸਰ ਸਾਹਿਬ ਜਗਰਾਓਂ ਦੇ ਕੋਲ ਚਾਰ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਸੀ।



ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ
ਇਨ੍ਹਾਂ ਮੁਲਜ਼ਮਾਂ ਕੋਲੋਂ 5 ਕਿਲੋ 392 ਗ੍ਰਾਮ ਹੈਰੋਇਨ, 21,04,950 ਰੁਪਏ ਦੀ ਡਰੱਗ ਮਨੀ ਅਤੇ ਇਕ 32 ਬੋਰ ਦਾ ਰਿਵਾਲਵਰ, ਇਕ 12 ਬੋਰ ਦੀ ਪੰਪ ਐਕਸ਼ਨ ਗੰਨ ਅਤੇ ਇਕ 315 ਬੋਰ ਦੀ ਰਾਈਫਲ ਬਰਾਮਦ ਕੀਤੀ ਗਈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਗਿਰੋਹ ਦੇ ਸਰਗਣਾ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਵਾਸੀ ਪਾਇਲ, ਰਵੇਜ ਵਾਸੀ ਮਹਾਵੀਰ ਕਾਲੋਨੀ ਬਾੜੇਵਾਲ ਅਵਾਣਾ, ਲੁਧਿਆਣਾ, ਇਕਬਾਲ ਸਿੰਘ ਵਾਸੀ ਰਾਣੋ ਅਤੇ ਰਣਦੀਪ ਸਿੰਘ ਵਾਸੀ ਖੰਨਾ ਵਜੋਂ ਕੀਤੀ ਗਈ ਸੀ, ਜਿਨ੍ਹਾਂ ਖ਼ਿਲਾਫ਼ ਐੱਸ. ਟੀ. ਐੱਫ. ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਟਿਕਟਾਕ ਸਟਾਰ ਨੂੰ ਗੋਲ਼ੀ ਮਾਰਨ ਵਾਲੇ ਸ਼ੂਟਰ ਗੈਂਗਸਟਰਾਂ ਦਾ ਵੱਡਾ ਖੁਲਾਸਾ, ਨਿਸ਼ਾਨੇ 'ਤੇ ਸੀ ਭਾਜਪਾ ਨੇਤਾ
ਕਰੋੜਾਂ ਦੀਆਂ 8 ਲਗਜ਼ਰੀ ਗੱਡੀਆਂ ਬਰਾਮਦ
ਮੁਲਜ਼ਮ ਗੁਰਦੀਪ ਸਿੰਘ ਸਾਬਕਾ ਸਰਪੰਚ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ਨੇ ਨਸ਼ੇ ਦੇ ਕਾਰੋਬਾਰ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਖਰੀਦ ਰੱਖੀਆਂ ਹਨ। ਮੁਲਜ਼ਮ ਦੇ ਕੋਲੋਂ 1 ਫਾਰਚੂਨਰ , 1 ਔਡੀ, 2 ਬੀ. ਐੱਮ. ਡਬਲਿਊ. ਕਾਰਾਂ, 2 ਇਨੋਵਾ ਗੱਡੀਆਂ, 1 ਜੈਗੁਆਰ ਅਤੇ 1 ਮਰਸੀਡੀਜ਼ ਬੈਂਜ਼ ਕਾਰ ਬਰਾਮਦ ਕੀਤੀਆਂ ਗਈਆਂ ਹਨ।

 

shivani attri

This news is Content Editor shivani attri