ਕੋਟਕਪੂਰਾ ਗੋਲੀਕਾਂਡ: ਗੁਰਦੀਪ ਪੰਧੇਰ ਨੇ ਸਿੱਟ ਨੂੰ ਜਮ੍ਹਾ ਕਰਵਾਏ ਜ਼ਮਾਨਤੀ ਦਸਤਾਵੇਜ਼ (ਵੀਡੀਓ)

07/04/2019 2:23:11 PM

ਫਰੀਦਕੋਟ (ਜਗਤਾਰ, ਰਾਜਨ) - ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲਿਆਂ 'ਚ ਸਿੱਟ ਵਲੋਂ ਕੋਟਕਪੂਰਾ ਗੋਲੀ ਕਾਂਡ 'ਚ ਨਾਮਜ਼ਦ ਕੀਤੇ ਗਏ ਉਸ ਵੇਲੇ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਵਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚੋਂ ਜ਼ਮਾਨਤ ਮਨਜ਼ੂਰ ਕਰਵਾਉਣ ਦੀ ਰਾਹਤ ਪ੍ਰਾਪਤ ਕਰਨ ਉਪਰੰਤ ਫ਼ਰੀਦਕੋਟ ਦੇ ਰੈਸਟ ਹਾਊਸ 'ਚ ਸਥਿਤ 'ਸਿਟ' ਦੇ ਦਫਤਰ ਪਹੁੰਚੇ। ਉਨ੍ਹਾਂ ਸਿੱਟ ਦੇ ਦਫ਼ਤਰ 'ਚ ਪੁੱਜ ਕੇ ਆਪਣੀ ਜ਼ਮਾਨਤ ਸਬੰਧੀ ਦਸਤਾਵੇਜ਼ 'ਸਿਟ' ਮੈਂਬਰਾਂ ਕੋਲ ਪੇਸ਼ ਕੀਤੇ।

ਜ਼ਿਕਰਯੋਗ ਹੈ ਕਿ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਨੇ 'ਸਿਟ' ਵਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਮਾਣਯੋਗ ਅਦਾਲਤ 'ਚ ਉਨ੍ਹਾਂ ਖਿਲਾਫ਼ ਪੇਸ਼ ਕੀਤੇ ਗਏ ਚਲਾਨ ਉਪਰੰਤ ਉਨ੍ਹਾਂ ਸੈਸ਼ਨ ਕੋਰਟ 'ਚ ਅਗਾਊਂ ਜ਼ਮਾਨਤ ਲਈ ਦਰਖ਼ਾਸਤ ਲਾਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਉਪਰੰਤ ਪੰਧੇਰ ਵਲੋਂ ਆਪਣੀ ਅਗਾਊਂ ਜ਼ਮਾਨਤ ਲਈ ਦਰਖ਼ਾਸਤ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਲਾਈ ਗਈ ਸੀ, ਜਿਸ ਨੂੰ ਮਾਣਯੋਗ ਅਦਾਲਤ ਵਲੋਂ ਮਨਜ਼ੂਰ ਕਰਦਿਆਂ ਪੰਧੇਰ ਨੂੰ ਰਾਹਤ ਦੇ ਦਿੱਤੀ ਗਈ ਸੀ। 'ਸਿਟ' ਦਫ਼ਤਰ ਵਿਖੇ ਪੁੱਜੇ ਪੁਲਸ ਅਧਿਕਾਰੀ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਭਰੋਸਾ ਹੈ ਅਤੇ ਉਹ ਕਾਨੂੰਨ ਦਾ ਪੂਰਾ ਸਤਿਕਾਰ ਕਰਦੇ ਹਨ। ਉਹ ਕੈਂਪ ਦਫ਼ਤਰ ਵਿਚ ਆਪਣੀ ਅਗਾਊਂ ਜ਼ਮਾਨਤ ਸਬੰਧੀ ਦਸਤਾਵੇਜ਼ ਦੇ ਕੇ ਇਹ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਬੇਅਦਬੀ ਮਾਮਲਿਆਂ ਦੀ ਚੱਲ ਰਹੀ ਜਾਂਚ ਵਿਚ ਜਲਦ ਸ਼ਾਮਲ ਕੀਤਾ ਜਾਵੇ।

rajwinder kaur

This news is Content Editor rajwinder kaur