ਗਮ 'ਚ ਬਦਲੀਆਂ ਖ਼ੁਸ਼ੀਆਂ: ਨਵਜੰਮੇ ਪੋਤੇ ਨੂੰ ਦੇਖਣ ਜਾ ਰਹੇ ਦਾਦਾ-ਦਾਦੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ

07/13/2020 2:17:40 PM

ਗੁਰਦਾਸਪੁਰ (ਹਰਮਨ, ਵਿਨੋਦ) : ਨਵਜੰਮੇ ਪੋਤੇ ਨੂੰ ਦੇਖਣ ਜਾ ਰਹੇ ਸਕੂਟਰੀ ਸਵਾਰ ਦਾਦਾ-ਦਾਦੀ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ 'ਚ ਦਾਦੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦਾਦੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।  

ਇਹ ਵੀ ਪੜ੍ਹੋਂ :  ਹੈਵਾਨੀਅਤ: 19 ਸਾਲਾ ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਗੈਂਗਰੇਪ, ਬੇਹੋਸ਼ ਹੋਣ 'ਤੇ ਵੀ ਨਹੀਂ ਬਕਸ਼ਿਆ

ਜਾਣਕਾਰੀ ਮੁਤਾਬਕ ਅਸ਼ੋਕ (65) ਵਾਸੀ ਪਨਿਆੜ ਬੀ.ਐੱਸ. ਐੱਫ. 'ਚੋਂ ਸੇਵਾ ਮੁਕਤ ਹੋਇਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਸ਼ੋਕ ਦੇ ਪੁੱਤਰ ਹੈਪੀ ਘਰ ਸ਼ਨੀਵਾਰ ਹੀ ਪੁੱਤ ਨੇ ਜਨਮ ਲਿਆ ਸੀ। ਐਤਵਾਰ ਦੁਪਹਿਰ ਨੂੰ ਅਸ਼ੋਕ ਆਪਣੀ ਪਤਨੀ ਜਗਿੰਦਰੋ ਨਾਲ ਸਕੂਟਰੀ 'ਤੇ ਪੋਤੇ ਦਾ ਪਤਾ ਲੈਣ ਘਰ ਤੋਂ ਦੀਨਾਨਗਰ ਵੱਲ ਨਿਕਲੇ ਸੀ। ਇਸ ਦੌਰਾਨ ਜਦੋਂ ਉਹ ਬਾਈਪਾਸ ਨੇੜੇ ਪੁੱਜੇ ਤਾਂ ਇਕ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਅਸ਼ੋਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕਿ ਟਰੱਕ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਟੈਨਿਸ ਖਿਡਾਰਨ ਦਯਾਨਾ ਦੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਬਵਾਲ, ਮੰਗੀ ਮੁਆਫ਼ੀ

Baljeet Kaur

This news is Content Editor Baljeet Kaur