ਗੁਰਦਾਸਪੁਰ ਸੰਸਦੀ ਚੋਣ ''ਚ ਜਾਖੜ ਸਾਹਿਬ ਦੇ ਹੱਕ ''ਚ ਪੂਰੀ ਹਨੇਰੀ ਝੁੱਲ ਰਹੀ ਹੈ : ਚੀਮਾ

Friday, Oct 06, 2017 - 11:55 AM (IST)

ਸੁਲਤਾਨਪੁਰ ਲੋਧੀ (ਧੀਰ) - ਗੁਰਦਾਸਪੁਰ ਸੰਸਦੀ ਚੋਣ 'ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਪੱਖ 'ਚ ਪਾਰਟੀ ਦੀ ਪੂਰੀ ਹਨੇਰੀ ਝੁੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਹਨੇਰੀ 'ਚ ਭਾਜਪਾ ਉਮੀਦਵਾਰ ਸਮੇਤ 'ਆਪ' ਉਮੀਦਵਾਰ ਤੇ ਹੋਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗੁਰਦਾਸਪੁਰ ਹਲਕੇ 'ਚ ਜਾਖੜ ਦੇ ਪੱਖ 'ਚ ਵੱਖ-ਵੱਖ ਪਿੰਡਾਂ ਐਮਾ, ਦਵਾਨੀਵਾਲਾ, ਮੁਲਕਪੁਰ 'ਚ ਰੋਜ਼ਾਨਾ ਕੀਤੇ ਜਾ ਰਹੇ ਤੂਫਾਨੀ ਦੌਰੇ ਤੋਂ ਬਾਅਦ ਗੱਲਬਾਤ ਕਰਦਿਆਂ ਕਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ 'ਚ ਕੈਪਟਨ ਸਾਹਿਬ ਵੱਲੋਂ ਮੇਰੀ ਡਿਊਟੀ ਲਾਈ ਗਈ ਹੈ, ਉਨ੍ਹਾਂ ਪਿੰਡਾਂ 'ਚ ਜਾਖੜ ਸਾਹਿਬ ਨੂੰ ਵੱਡੀ ਲੀਡ ਮਿਲੇਗੀ ਤੇ ਸੰਸਦੀ ਚੋਣ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।
ਅਕਾਲੀ ਦਲ ਦੇ ਗੁਰਦਾਸਪੁਰ ਹਲਕੇ ਦੇ ਇੰਚਾਰਜ ਸੁੱਚਾ ਸਿੰਘ ਲੰਗਾਹ 'ਤੇ ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੇ ਕਿਰਦਾਰ ਵਾਲੇ ਵਿਅਕਤੀ ਨੂੰ ਅਜਿਹਾ ਕਰਨਾ ਸੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਲੰਗਾਹ ਮਾਮਲੇ 'ਚ ਕਿਸੇ ਵੀ ਕਾਂਗਰਸੀ ਆਗੂ ਜਾਂ ਵਿਧਾਇਕ ਦਾ ਕੋਈ ਹੱਥ ਨਹੀਂ ਹੈ, ਬਲਕਿ ਉਨ੍ਹਾਂ ਦੀ ਵੀਡਿਓ ਜੋ ਸੋਸ਼ਲ ਮੀਡੀਆ 'ਤੇ ਜਨਤਕ ਹੋਈ ਹੈ, ਉਸ ਦੇ ਬਾਰੇ ਲੰਗਾਹ ਸਾਹਿਬ ਹੀ ਜਾਣਦੇ ਹਨ। ਚੀਮਾ ਨੇ 'ਆਪ' ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਆਪਣਾ ਜਨਾਧਾਰ ਗੁਆ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਸੱਦੂਵਾਲ ਮੈਂਬਰ ਐਡਵਾਈਜ਼ਰੀ ਕਮੇਟੀ ਕਾਂਗਰਸ ਪੰਜਾਬ ਹਾਜ਼ਰ ਸਨ।


Related News