ਕਾਂਗਰਸ ਦੀ ਜਿੱਤ ਦੇ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ : ਨਵਜੋਤ ਸਿੱਧੂ

10/15/2017 1:11:27 PM

ਗੁਰਦਾਸਪੁਰ (ਦੀਪਕ) — ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 'ਚ ਕਾਂਗਰਸ ਦੀ ਜ਼ਬਰਦਸਤ ਜਿੱਤ 'ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਲੰਮੇ ਹੱਥੀਂ ਲੈਂਦਿਆਂ ਜਾਖੜ ਦੀ ਜਿੱਤ ਨੂੰ ਗਠਜੋੜ ਦੇ ਮੂੰਹ 'ਤੇ ਕਰਾਰਾ ਥੱਪੜ ਕਰਾਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਕਾਲੀ-ਭਾਜਪਾ ਗਠਜੋੜ 'ਤੇ ਹੱਲਾ ਬੋਲਦਿਆਂ ਕਿਹਾ ਕਿ ਆਮ ਜਨਤਾ ਨੇ ਬਲਾਤਕਾਰੀਆਂ ਤੇ ਭ੍ਰਿਸ਼ਟਾਚਾਰੀਆਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾ ਦਿੱਤੀ ਹੈ। 
ਹੁਣ ਤਕ ਦੇ ਅੰਕੜਿਆਂ ਮੁਤਾਬਕ ਕਾਂਗਰਸ ਦੇ ਸੁਨੀਲ ਜਾਖੜ 3.23860 ਵੋਟਾਂ ਨਾਲ ਸਭ ਤੋਂ ਅੱਗੇ ਚਲ ਰਹੇ ਹਨ। ਭਾਜਪਾ ਦੇ ਸਵਰਨ ਸਲਾਰੀਆ ਦੇ ਖਾਤੇ ਹੁਣ ਤਕ 1,88,048 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਸਿਰਫ 18,421 ਵੋਟਾਂ ਹੀ ਮਿਲੀਆਂ ਹਨ।