ਗੁਰਦਾਸਪੁਰ ਗੋਲੀ ਕਾਂਡ ਮਾਮਲੇ ਵਿਚ ਵੱਡੀ ਕਾਰਵਾਈ, ਐੱਸ. ਐੱਚ. ਓ. ਸਣੇ ਪੰਜ ਮੁਲਾਜ਼ਮਾਂ ’ਤੇ ਡਿੱਗੀ ਗਾਜ

04/08/2022 5:36:42 PM

ਦਸੂਹਾ (ਝਾਵਰ) : ਬੀਤੀ 4 ਅਪ੍ਰੈਲ ਨੂੰ ਜੋ ਜ਼ਮੀਨੀ ਵਿਵਾਦ ਕਾਰਣ ਦਸੂਹਾ ਦੇ ਪਿੰਡ ਖੈਰਾਬਾਦ ਅਤੇ ਫੁਲੜਾਂ ਭੈਣੀ ਮੀਆਂ ਖਾਂ ਗੁਰਦਾਸਪੁਰ ਵਿਖੇ 2 ਧਿਰਾਂ ਵਿਚ ਜ਼ਬਰਦਸਤ ਕਰਾਸ ਫਾਈਰਿੰਗ ਹੋਈ ਸੀ ਅਤੇ ਇਸ ਫਾਈਰਿੰਗ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਥਾਣਾ ਦਸੂਹਾ ਦੇ ਐੱਸ. ਐੱਚ. ਓ. ਸਮੇਤ ਪੰਜ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਬੁੱਧਵਾਰ ਨੂੰ ਸਾਹਮਣੇ ਆਈ ਉਸ ਵੀਡੀਓ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿਚ ਘਟਨਾਕ੍ਰਮ ਨੂੰ ਆਪਣੇ ਮੋਬਾਇਲ ਵਿਚ ਕੈਦ ਕਰਦੇ ਹੋਏ ਦੋ ਪੁਲਸ ਮੁਲਾਜ਼ਮ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਗੀਤ ‘ਰੱਖ ਕਿਰਪਾਨਾਂ ਉਤੇ ਖਾਂਦੇ ਰੋਟੀਆਂ’ ’ਤੇ ਬਣਾਈ ਵੀਡੀਓ, ਫਿਰ ਪੁਲਸ ਨੇ ਸਿਖਾਇਆ ਸਬਕ (ਵੀਡੀਓ)

ਇਸ ਵੀਡੀਓ ਦੇ ਆਧਾਰ ’ਤੇ ਦਸੂਹਾ ਥਾਣੇ ਦੇ ਮੁੱਖੀ ਗੁਰਪ੍ਰੀਤ ਸਿੰਘ, ਸਬ-ਇੰਸਪੈਕਟਰ ਏ.ਐੱਸ.ਆਈ.ਵਰਿੰਦਰ ਸਿੰਘ, ਸਿਪਾਹੀ ਅਵਿਸ਼ੇਕ ਕੁਮਾਰ, ਸਿਪਾਹੀ ਬਲਜਿੰਦਰ ਸਿੰਘ ਅਤੇ ਹੋਮਗਾਰਡ ਮਲਕੀਤ ਸਿੰਘ ਨੂੰ ਪੁਲਸ ਅਧਿਕਾਰੀਆਂ ਵੱਲੋ ਸਸਪੈਂਡ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਸੰਬੰਧੀ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਪੁਲਸ ਅਧਿਕਾਰੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਮੋਗਾ ’ਚ ਖ਼ੌਫਨਾਕ ਵਾਰਦਾਤ, ਦਿਨ ਦਿਹਾੜੇ ਪਤੀ ਦੇ ਸਾਹਮਣੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ

1 ਮਿੰਟ 7 ਸੈਕਿੰਡ ਦੀ ਵੀਡੀਓ ਵਿਚ ਲਗਭਗ 9 ਫਾਇਰ
ਦੱਸਣਯੋਗ ਹੈ ਕਿ ਪਿੰਡ ਫੁਲੜਾਂ ਵਿਚ ਦੋ ਧਿਰਾਂ ਵਿਚ ਹੋਈ ਗੋਲੀਬਾਰੀ ਦਾ ਹੁਣ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਗੋਲ਼ੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਕ ਮਿੰਟ 7 ਸੈਕਿੰਡ ਦੀ ਇਸ ਵੀਡੀਓ ਵਿਚ ਲਗਭਗ 9 ਫਾਇਰ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਵੱਲੋਂ 3 ਰੁਪਏ ਯੂਨਿਟ ਕੀਤੀ ਕਟੌਤੀ ਦਾ ਦੌਰ ਖ਼ਤਮ, ਪੰਜਾਬ ’ਚ ਮਹਿੰਗੀ ਹੋਈ ਬਿਜਲੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh