13 ਸਾਲਾ ਕ੍ਰਿਸ਼ਚੀਅਨ ਕੁੜੀ ਦੇ ਅਗਵਾ, ਧਰਮ ਪਰਿਵਰਤਨ ਅਤੇ ਜਬਰੀ ਨਿਕਾਹ ਦੇ ਮਾਮਲੇ ਨੇ ਲਿਆ ਨਵਾਂ ਮੋੜ

11/04/2020 10:16:41 AM

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਕਰਾਚੀ ਤੋਂ 13 ਸਾਲਾ ਕ੍ਰਿਸ਼ਚੀਅਨ ਕੁੜੀ ਆਰਜ਼ੂ ਮਸੀਹ ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰ ਕੇ ਉਸ ਦਾ 42 ਸਾਲਾ ਵਿਅਕਤੀ ਨਾਲ ਨਿਕਾਹ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲਿਆ, ਜਦੋਂ ਸਿੰਧ ਹਾਈਕੋਰਟ ਨੇ ਆਦੇਸ਼ ਜਾਰੀ ਕਰ ਕੇ ਮਨੁੱਖੀ ਅਧਿਕਾਰ ਮੰਤਰਾਲੇ ਨੂੰ ਆਦੇਸ਼ ਦਿੱਤਾ ਕਿ ਆਰਜ਼ੂ ਮਸੀਹ ਨੂੰ ਪੁਲਸ ਬਰਾਮਦ ਕਰ ਕੇ 5 ਨਵੰਬਰ ਨੂੰ ਸਿੰਧ ਹਾਈਕੋਰਟ 'ਚ ਪੇਸ਼ ਕਰੇ।

ਇਹ ਵੀ ਪੜ੍ਹੋ : ਹੈਵਾਨੀਆਂ ਦੀਆਂ ਹੱਦਾਂ ਪਾਰ, 30 ਸਾਲਾ ਜਨਾਨੀ ਨੂੰ ਨੌਜਵਾਨਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ

ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਜਾਵੇ ਤਾਂ ਕਿ ਉਸ ਦੀ ਸਹੀ ਉਮਰ ਦਾ ਪਤਾ ਚੱਲ ਸਕੇ। ਸਰਹੱਦ ਪਾਰ ਸੂਤਰਾਂ ਅਨੁਸਾਰ ਆਰਜ਼ੂ ਮਸੀਹ ਦੇ ਪਿਤਾ ਰਾਜਾ ਮਸੀਹ ਨਿਵਾਸੀ ਰੇਲਵੇ ਕਾਲੋਨੀ ਕਰਾਚੀ ਦੇ ਵਕੀਲ ਜਿਬਰਨ ਨਸੀਰ ਨੇ ਦੱਸਿਆ ਕਿ ਅਦਾਲਤ ਨੇ ਸਾਡੀ ਗੱਲ ਨੂੰ ਸੁਣ ਕੇ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ ਅਤੇ ਆਰਜ਼ੂ ਨੂੰ ਬਰਾਮਦ ਕਰ ਕੇ ਤੁਰੰਤ ਸ਼ੈਲਟਰ ਹੋਮ 'ਚ ਭੇਜਣ ਦਾ ਵੀ ਆਦੇਸ਼ ਦਿੱਤਾ ਹੈ। ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਜਦੋਂ ਤੱਕ ਅਦਾਲਤ ਦਾ ਸਪੱਸ਼ਟ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਸੈਯਦ ਅਲੀ ਅਜ਼ਹਰ ਸਮੇਤ ਮੁਲਜ਼ਮ ਦੇ ਭਰਾ ਸੈਯਦ ਸਰੀਫ਼, ਸੈਯਦ ਮੋਹਸਿਨ ਅਲੀ ਅਤੇ ਇਕ ਦੋਸਤ ਦਾਨਿਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ, ਜਿਸ 'ਤੇ ਪੁਲਸ ਨੇ ਅੱਜ ਹੀ ਛਾਪੇਮਾਰੀ ਕਰ ਕੇ ਮੁੱਖ ਮੁਲਜ਼ਮ ਨੂੰ ਛੱਡ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਵਰਣਨਯੋਗ ਹੈ ਕਿ 13 ਸਾਲਾ ਆਰਜ਼ੂ ਮਸੀਹ ਦਾ 13 ਅਕਤੂਬਰ ਨੂੰ ਉਸ ਦੇ ਘਰੋਂ ਉਸ ਸਮੇਂ ਅਗਵਾ ਕੀਤਾ ਗਿਆ ਸੀ, ਜਦੋਂ ਉਸ ਦੇ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਟੈਕਸਾਸ 'ਚ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਹਾਦਸੇ 'ਚ ਮੌਤ

Baljeet Kaur

This news is Content Editor Baljeet Kaur